ਪੰਨਾ:ਪੂਰਬ ਅਤੇ ਪੱਛਮ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੬

ਪੂਰਬ ਅਤੇ ਪੱਛਮ

ਜਾਵੇਗਾ ਅਤੇ ਉਹ ਮਾਮੂਲੀ ਇਮਤਿਹਾਨ ਵਿਚੋਂ ਭੀ ਪਾਸ ਹੋਣ ਦੀ ਸ਼ਕਤੀ ਨਹੀਂ ਰਖੇਗਾ।

ਜੇਕਰ ਇਕ ਮਾਨਸਕ ਜੀਵ ਵਿਚ ਅਜੇਹੀ ਤਬਦੀਲੀ ਇਤਨੇ ਥੋੜੇ ਸਮੇਂ ਵਿਚ ਵਾਪਰ ਸਕਦੀ ਹੈ ਤਾਂ ਸਾਡੇ ਲਈ ਇਹ ਅਨੁਮਾਨ ਲਾਉਣਾ ਕੋਈ ਔਖਾ ਨਹੀਂ ਕਿ ਸਦੀਆਂ ਦੀ ਗੁਲਾਮੀ ਤੇ ਨੀਚਤਾ———ਭਰੇ ਸਲੂਕ ਨੇ ਸਾਡੀ ਇਸਤ੍ਰੀ ਜਾਤੀ ਦੀ ਆਤਮਕ, ਦਿਮਾਗੀ ਅਤੇ ਜਸਮਾਨੀ ਹਾਲਤ ਤੇ ਕੀ ਅਸਰ ਪਾਇਆ ਹੋਵੇਗਾ। ਤਾਂ ਤੇ ਜਕਰ ਹਿੰਦੁਸਤਾਨ ਇਸਤ੍ਰੀ ਆਪਣੇ ਆਪ ਨੂੰ ਮਾਨੀ, ਅਬਲਾ, ਨੀਚ, ਆਦਮੀ ਦੇ ਮੁਕਾਬਲੇ ਹਰ ਗਲ ਵਿਚ ਹਕੀਰ ਅਤੇ ਨਿਰਬਲ ਸਮਝਣ ਲਗ ਪਈ ਹੈ ਤਾਂ ਇਹ ਇਸ ਦੀ ਹਾਲਤ ਦੇ ਕੁਦਰਤੀ ਸਿੱਟਾ ਹੈ। ਜੇਕਰ ਇਸ ਦੀ ਜ਼ਮੀਰ ਇਤਨੀ ਕੁਚਲੀ ਗਈ ਹੈ ਕਿ ਇਹ ਆਦਮੀ ਨਾਲ ਆਪਣੀ ਸਮਾਨਤਾ ਦਾ ਖਿਆਲ ਤਕ ਭੀ ਆਪਣੇ ਦਿਮਾਗ ਵਿਚ ਨਹੀਂ ਲਿਆ ਸਕਦੀ, ਜੇਕਰ ਇਹ ਆਪਣੀ ਹੈਸੀਅਤ ਨੂੰ ਆਦਮੀ ਦੀ ਦਯਾ ਅਤੇ ਕ੍ਰਿਪਾਲਤਾ ਤੇ ਨਿਰਭਰ ਸਮਝਦੀ ਹੈ ਅਤੇ ਜੇਕਰ ਇਹ ਆਪਣੇ ਆਪ ਨੂੰ ਆਦਮੀ ਦੀ ਦਾਸੀ ਸਮਝਣ ਲਗ ਪਈ ਹੈ ਤਾਂ ਇਸ ਵਿਚ ਇਸ ਦਾ ਕਸੂਰ ਕੋਈ ਨਹੀਂ। ਕਸੂਰ ਸਾਡਾ ਹੈ ਅਤੇ ਇਸ ਦੀ ਗਿਰਾਵਟ ਦੀ ਭਿਆਨਕ ਜ਼ੁਮੇਵਾਰੀ ਸਾਡੇ ਸਿਰ ਹੈ।

ਜੇਕਰ ਅਜੇਹੀ ਤਰਸਯੋਗ ਹਾਲਤ ਵਿੱਚ ਰਹਿੰਦਆਿ ਭੀ ਸਾਡੀ ਇਸਤ੍ਰੀ ਜਾਤੀ ਵਿਚੋਂ ਮਾਈ ਭਾਗੋ, ਬੀਬੋ ਵੀਰੋ, ਰਾਣੀ ਸਾਹਿਬ ਕੌਰ, ਸ੍ਰੀ ਮਤੀ ਸਰੋਜਨੀ ਨੈਡੋ ਅਤੇ