ਪੰਨਾ:ਪੂਰਬ ਅਤੇ ਪੱਛਮ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧0

ਪੂਰਬ ਅਤੇ ਪੱਛਮ

ਹੈ ਤਾਂ ਸੈਂਕੜੇ ਪ੍ਰਕਾਰ ਦੀਆਂ ਨੌਕਰੀਆਂ ਵਿਚੋਂ ਜਿਸ ਦੇ ਉਹ ਆਪਣੇ ਆਪ ਨੂੰ ਲਾਇਕ ਸਮਝੇ ਕੋਈ ਨੌਕਰੀ ਕਰ ਲਵੇ; ਪਾਸ ਚਾਰ ਪੈਸੇ ਹਨ ਤਾਂ ਦੁਨੀਆਂ ਦੀ ਸੈਰ ਕਰ ਲਵੇ। ਸਰਕਾਰੀ ਕਾਨੂੰਨ ਅਨੁਸਾਰ ਉਸ ਨੂੰ ਕਿਸੇ ਪ੍ਰਕਾਰ ਦਾ ਪੇਸ਼ਾ (Profesion) ਅਖਤਿਆਰ ਕਰਨੋਂ ਕੋਈ ਰੁਕਾਵਟ ਨਹੀਂ ਅਤੇ ਨਾ ਹੀ ਮਾਪਿਆਂ ਵਲੋਂ ਕਿਸੇ ਪ੍ਰਕਾਰ ਦੀ ਨਾਂਹ ਨੁਕਰ ਹੋ ਸਕਦੀ ਹੈ। ਉਹ ਆਪਣੀ ਆਪ ਮਾਲਕ ਹੈ, ਸਚੇ ਅਰਥਾਂ ਵਿਚ ਸ੍ਵਤੰਤ੍ਰ ਹੈ ਅਤੇ ਜੋ ਜੀ ਚਾਹੇ ਕਰ ਸਕਦੀ ਹੈ।

ਇਸੇ ਸ੍ਰਬ ਕਲਾ ਭਰਪੂਰ ਇਸਤ੍ਰੀ-ਸ੍ਵਤੰਤ੍ਰਤਾ ਦਾ ਨਤੀਜਾ ਹੈ ਕਿ ਪੱਛਮੀ ਇਸਤ੍ਰੀ ਸਾਡੀ ਇਸਤ੍ਰੀ ਵਾਂਗ ਚਾਰ ਦੀਵਾਰੀ ਦਾ ਗਹਿਣਾਂ ਜਾਂ ਚੌਕੇ ਦੀ ਇਲੀ ਨਹੀਂ, ਬਲਕਿ ਉਹ ਆਪਣੇ ਮੁਲਕ ਦੀ ਸਮਾਜਕ, ਰਾਜਸੀ, ਵਿਵਹਾਰਕ ਅਤੇ ਕੌਮੀ ਜ਼ਿੰਦਗੀ ਵਿਚ ਮਰਦ ਦੇ ਬਰਾਬਰ ਹਿੱਸਾ ਲੈਂਦੀ ਹੈ। ਤੁਸੀਂ ਪੱਛਮੀ ਦੇਸਾਂ ਦੇ ਸਕੂਲਾਂ, ਕਾਲਜਾਂ ਯਾਂ ਯੂਨੀਵਰਸਿਟੀਆਂ ਵਿਚ ਜਾਓ ਤਾਂ ਉਥੇ ਨਾ ਕੇਵਲ ਵਿਦਿਆਰਥੀਆਂ ਵਿੱਚ ਮੁੰਡੇ ਕੁੜੀਆਂ ਇਕੱਠੇ ਬੈਠੇ ਪਾਓਗੇ, ਬਲਕਿ ਪੜ੍ਹਾਉਣ ਵਾਲੇ ਸਟਾਫ ਵਿਚ ਭੀ ਮਰਦ ਟੀਚਰਾਂ ਅਤੇ ਪ੍ਰੋਫੈਸਰਾਂ ਦੇ ਬਰਾਬਰ ਇਸਤ੍ਰੀਆਂ ਨੂੰ ਸਸ਼ੋਭਤ ਪਾਓਗੇ। ਕਿਸੇ ਪ੍ਰਾਈਵੇਟ ਵਿਪਾਰਕ ਕੰਪਨੀ ਦੇ ਦਫਤ੍ਰ ਜਾਂ ਕਿਸੇ ਸਰਕਾਰੀ ਦਫਤ੍ਰ ਵਿਚ ਚਲੇ ਜਾਓ ਉਥੇ ਭੀ ਇਸਤ੍ਰੀਆਂ ਮਰਦਾਂ ਨਾਲ ਮੋਢੇ ਨਾਲ ਮੋਢਾ ਡਾਹਕੇ ਕੰਮ ਕਰਦੀਆਂ ਦੇਖੋਗੇ। ਡਾਕਟਰੀ, ਵਕਾਲਤ ਅਤੇ ਇੰਨਜੀਨੀ-