ਪੰਨਾ:ਪੂਰਬ ਅਤੇ ਪੱਛਮ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਤ੍ਰੀ ਅਤੇ ਸੁਸਾਇਟੀ

੧੧੧

ਅਰਿੰਗ ਆਦਿ ਪੇਸ਼ਿਆਂ ਵਿਚ ਭੀ ਪੱਛਮੀ ਇਸਤ੍ਰੀ ਮਰਦ ਦੇ ਬਰਾਬਰ ਭਿੜਦੀ ਹੈ। ਜੇਕਰ ਮਰਦ ਨੇ ਕਾਰ ਜਾਂ ਹਵਾਈ ਜਹਾਜ਼ ਚਲਾਉਣ ਦਾ ਵੱਲ ਸਿਖਿਆ ਹੈ ਤਾਂ ਇਸਤ੍ਰੀ ਭੀ ਇਨ੍ਹਾਂ ਹੁਨਰਾਂ ਵਿਚ ਉਸ ਤੋਂ ਪਿਛੇ ਨਹੀਂ ਰਹੀ। ਰਾਜਸੀ ਮੈਦਾਨ ਵਿਚ ਭੀ ਇਹ ਮਰਦ ਦੇ ਨਾਲ ਨਾਲ ਬਰਾਬਰ ਚਲਦੀ ਹੈ ਅਤੇ ਕੇਵਲ ਚੋਣਾਂ ਸਮੇਂ ਵੋਟ ਦੇਂਦੀ ਹੀ ਨਹੀਂ ਬਲਕਿ ਵੋਟ ਲੈਣ ਵਾਲੇ ਉਮੈਦਵਾਰਾਂ ਵਿਚ ਭੀ ਮਰਦਾਂ ਦਾ ਟਾਕਰਾ ਕਰਦੀ ਹੈ। ਹੋਟਲਾਂ, ਰੈਸਟੁਏਰੈਂਟਾਂ, ਤਮਾਸ਼ਗਾਹਾਂ, ਸਿਨੇਮਾਂ, ਥੀਏਟਰਾਂ ਆਦਿ ਵਿੱਚ ਤਾਂ ਇਸਤ੍ਰੀਆਂ ਨੇ ਆਪਣੀ ਉਹ ਪੈਂਠ ਪਾਈ ਹੈ ਕਿ ਮਰਦਾਂ ਨੂੰ ਭੀ ਪਿਛਾੜ ਗਈਆਂ ਹਨ। ਜੇਕਰ ਇਸ ਨੂੰ ਕੋਈ ਪੇਸ਼ਾ ਅਖਤਿਆਰ ਕਰਨੋਂ ਰੁਕਾਵਟ ਹੈ ਤਾਂ ਉਹ ਪਾਦਰੀ ਦਾ ਪੇਸ਼ਾ (Priesthood) ਹੈ। ਇਹ ਰੁਕਾਵਟ ਭੀ ਮੁਲਕ ਦੇ ਲਿਖਤੀ ਕਾਨੂੰਨ ਅਨੁਸਾਰ ਨਹੀਂ, ਕੇਵਲ ਅਣ-ਲਿਖਤ ਰਿਵਾਜੀ ਕਾਨੂੰਨ ਅਨੁਸਾਰ ਹੈ ਜਿਸ ਦੀ ਪੁਸ਼ਟੀ ਮਜ਼ਹਬ ਦੇ ਕਟੜ ਪੈਰੋਕਾਰਾਂ ਵਲੋਂ ਹੁੰਦੀ ਹੈ। ਪ੍ਰੰਤੂ ਸਮਾਂ ਆਵੇਗਾ ਜਦ ਇਹ ਰੁਕਾਵਟ ਭੀ ਦੂਰ ਹੋ ਜਾਵੇਗੀ।

ਵਰਤਮਾਨ ਕਾਨੂੰਨ ਅਨੁਸਾਰ ਪੱਛਮੀ ਔਰਤ ਨੂੰ ਆਪਣੀ ਜਾਇਦਾਦ ਬਨਾਉਣ ਅਤੇ ਰਖਣ ਦੇ ਪੂਰੇ ਅਧਿਕਾਰ ਹਨ ਅਤੇ ਆਪਣੀ ਮਰਜ਼ੀ ਅਨੁਸਾਰ ਜਿਸ ਤਰਾਂ ਚਾਹੇ ਉਹ ਆਪਣੀ ਜਾਇਦਾਦ ਨੂੰ ਵਰਤ ਸਕਦੀ ਹੈ। ਜੇਕਰ ਮਰਦ ਇਸਤ੍ਰੀ ਨੂੰ ਤਲਾਕ ਦੇ ਸਕਦਾ ਹੈ ਤਾਂ ਇਸ ਦਾ ਉਲਟ