ਪੰਨਾ:ਪੂਰਬ ਅਤੇ ਪੱਛਮ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧੨

ਪੂਰਬ ਅਤੇ ਪੱਛਮ

ਭੀ ਇੰਨ ਬਿੰਨ ਠੀਕ ਹੈ ਅਤੇ ਜੇਕਰ ਤਲਾਕ ਦੇਣ ਮਗਰੋ ਆਦਮੀ ਹੋਰ ਸ਼ਾਦੀ ਕਰਵਾ ਸਕਦਾ ਹੈ ਤਾਂ ਇਸਤ੍ਰੀ ਭੀ ਅਜੇਹਾ ਕਰਨ ਦਾ ਪੂਰਾ ਪੂਰਾ ਹੱਕ ਰਖਦੀ ਹੈ। ਮੁਲਕ ਦੇ ਰਾਜਸੀ, ਸਮਾਜਕ ਅਤੇ ਕੌਮੀ ਮੁਆਮਲਿਆਂ ਸੰਬੰਧੀ ਆਪਣੀ ਰਾਏ ਪ੍ਰਗਟ ਕਰਨ ਅਤੇ ਇਸ ਰਾਏ ਦੁਆਰਾ ਮੁਲਕ ਦੀ ਗਵਰਨਮੈਂਟ ਤੇ ਆਮ ਜਨਤਾ ਦੇ ਦਿਲੀ ਪ੍ਰਭਾਵਾਂ ਦਾ ਅਸਰ ਪਾਉਣ ਦਾ ਜੋ ਹੱਕ ਆਦਮੀ ਨੂੰ ਹੈ ਉਹੀ ਹੱਕ ਇਸਤ੍ਰੀ ਨੂੰ ਭੀ ਪ੍ਰਾਪਤ ਹੈ।

ਸਮੁਚੇ ਤੌਰ ਤੇ ਨਿਤਾ ਪ੍ਰਤੀ ਆਮ ਜ਼ਿੰਦਗੀ ਵਿਚ ਮਰਦ-ਇਸਤ੍ਰੀ ਦੇ ਪ੍ਰਸਪਰ ਮੇਲ ਮਿਲਾਪ ਵਿਚ ਇਸਤ੍ਰੀ ਦੀ ਇੱਜ਼ਤ ਆਦਮੀ ਨਾਲੋਂ ਬਹੁਤੀ ਹੈ ਕਿਉਂਕਿ ਇਸ ਨੂੰ ਇਨਸਾਨੀ ਜ਼ਿੰਦਗੀ ਦਾ ਚੰਗਾ ਅਥਵਾ ਪਵਿੱਤ੍ਰ ਅਧ ( Better half) ਮੰਨਿਆ ਜਾਂਦਾ ਹੈ। ਜੇਕਰ ਮਰਦ-ਇਸਤ੍ਰੀ ਬਾਜ਼ਾਰ ਵਿਚਦੀ ਲੰਘ ਰਹੇ ਹਨ ਤਾਂ ਮਰਦ ਹਮੇਸ਼ਾ ਖਤਰੇ ਵਾਲੇ ਪਾਸੇ (ਸੜਕ ਵਲ) ਰਹੇਗਾ ਅਤੇ ਇਸਤ੍ਰੀ ਨੂੰ ਹਿਫਾਜ਼ਤ ਵਾਲੇ ਪਾਸੇ (ਕੰਧ ਵਲ) ਰਖੇਗਾ; ਜੇਕਰ ਟ੍ਰੇਮ ਕਾਰ ਵਿਚ ਚੜ੍ਹ ਕੇ ਪਤਾ ਲਗਦਾ ਹੈ ਕਿ ਕੇਵਲ ਇਕੋ ਸੀਟ ਵੇਹਲੀ ਹੈ ਤਾਂ ਇਸਤ੍ਰੀ ਨੂੰ ਇਥੇ ਬਿਠਾ ਕੇ ਮਰਦ ਪਾਸ ਖਲੋ ਜਾਵੇਗਾ। ਇਥੇ ਹੀ ਬਸ ਨਹੀਂ, ਜੇਕਰ ਕੋਈ ਭੀ ਸੀਟ ਖਾਲੀ ਨ ਹੋਵੇ ਤਾਂ ਇਸਤ੍ਰੀ ਦੇ ਚੜਨ ਤੇ ਕੋਈ ਆਦਮੀ ਆਪਣੀ ਸੀਟ ਤੋਂ ਉਠ ਕੇ ਉਸ ਦੇ ਬੈਠਣ ਲਈ ਥਾਂ ਕਰ ਦੇਵੇਗਾ। ਇਸੇ ਪ੍ਰਕਾਰ ਜਦ ਹੋਟਲ, ਥੀਏਟਰ ਜਾਂ ਨਾਚ ਘਰ ਦੇ ਦਰਵਾਜ਼ੇ ਵੜਨਾ ਹੈ ਤਾਂ ਪਹਿਲ ਇਸਤ੍ਰੀ