ਪੰਨਾ:ਪੂਰਬ ਅਤੇ ਪੱਛਮ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਤ੍ਰੀ ਅਤੇ ਸੁਸਾਇਟੀ

੧੧੫

ਮਹਿਸੂਸ ਕਰਨਾ ਚਾਹੀਦਾ ਹੈ ਕਿ ਸਾਡੀ ਸਭਯਤਾ ਦੀ ਗਿਰਾਵਟ ਦਾ ਮੂਲ ਕਾਰਨ ਸਾਡੀ ਇਸਤ੍ਰੀ ਜਾਤੀ ਦੀ ਗਿਰਾਵਟ ਹੈ ਅਤੇ ਜਦ ਤਕ ਇਸਤ੍ਰੀ ਜਾਤੀ ਨੂੰ ਇਸ ਦੀ ਸਤਿਕਾਰ ਯੋਗ ਥਾਂ ਨਾ ਮਿਲ ਜਾਵੇ ਸਾਡੇ ਮੁਲਕ ਦਾ ਕਿਸੇ ਪਾਸੇ ਭੀ ਉੱਨਤੀ ਕਰਨਾ ਕਠਣ ਹੀ ਨਹੀਂ ਬਲਕਿ ਅਸੰਭਵ ਹੈ। ਤਾਂਤੇ ਸਾਡੇ ਲਈ ਉਚਿਤ ਹੈ ਕਿ ਅਸੀਂ ਇਸਤ੍ਰੀ ਜਾਤੀ ਨੂੰ ਨੀਵਾਂ ਖਿਆਲ ਕਰਨ, ਨੀਚ ਸਮਝਣ ਅਤੇ ਦੁਰਕਾਰਨ ਦੀ ਥਾਂ ਇਸ ਦੀ ਆਤਮਾਂ ਨੂੰ ਉਭਾਰੀਏ, ਇਸ ਵਿਚ ਸ੍ਵੈ ਮਾਨ ਦਾ ਅਹਿਸਾਸ ਪੈਦਾ ਕਰੀਏ ਅਤੇ ਇਸ ਨੂੰ ਸਤਿਕਾਰੀਏ। ਇਸ ਨੂੰ ਧਿਰਕਾਰਨ ਨਾਲ ਅਸੀਂ ਆਪਣੇ ਆਪ ਨੂੰ ਧਿਰਕਾਰਦੇ ਹਾਂ। ਕੁਦਰਤ ਵਲੋਂ ਸਾਨੂੰ ਕੋਈ ਹੱਕ ਨਹੀਂ ਕਿ ਅਸੀਂ ਇਸ ਹਸਤੀ ਨੂੰ ਨੀਚ ਕਹਿ ਕੇ ਦੁਰਕਾਰੀਏ। ਸਤਿਗੁਰੂ ਜੀ ਫਰਮਾਉਂਦੇ ਹਨ "ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨ"। ਤਾਂ ਤੇ ਸਾਨੂੰ ਆਪਣੀ ਪਿਛਲੀ ਭਲ ਲਈ ਪਸਚਾਤਾਪ ਕਰਨਾ ਚਾਹੀਦਾ ਹੈ ਅਤੇ ਭਵਿੱਖਤ ਲਈ ਇਸ ਨੂੰ ਇਸ ਦੀ ਯੋਗ ਥਾਂ ਦੇਣੀ ਚਾਹੀਦੀ ਹੈ। ਜਿਸ ਦੇ ਦਿਲ ਵਿਚ ਮਨੁੱਖਤਾਈ ਦਾ ਘੁਮੰਡ ਹੋਵੇ (ਕਿ ਉਹ ਆਦਮੀ ਹੋਣ ਦੀ ਹੈਸੀਅਤ ਵਿਚ ਇਸਤ੍ਰੀ ਤੋਂ ਉੱਚਾ ਜਾਂ ਸੱਚਾ ਹੈ) ਤਾਂ ਉਸ ਨੂੰ ਭਗਤ ਕਬੀਰ ਜੀ ਦਾ ਖਰਾ ਖਰਾ ਸਲੋਕ ਯਾਦ ਰਖਣਾ ਚਾਹੀਦਾ ਹੈ ਜਿਸ ਵਿਚ ਉਹ ਫਰਮਾਉਂਦੇ ਹਨ "ਜੇ ਤੂੰ ਬਰਾਹਮਣ ਬਰਾਹਮਣੀ ਜਾਇਆ, ਤਉ ਆਨ ਵਾਟੁ ਕਾਹੇ ਨਹੀਂ ਆਇਆ"। ਮਰਦ ਅਤੇ ਇਸਤ੍ਰੀ ਮਾਨਸ ਜਨਮ ਵਿਚ ਸਮਾਨਤਾ ਦੇ