ਪੰਨਾ:ਪੂਰਬ ਅਤੇ ਪੱਛਮ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਆਹ

੧੧੯

ਦੂਸਰੇ ਤੋਂ ਸਦਾ ਹੀ ਡਾਢੇ ਤੰਗ ਰਹਿਣਗੇ।

ਯੋਗ ਸੰਬੰਧ ਹੋਣ ਨਾਲ ਦੋਵੇਂ ਰੂਹਾਂ ਪ੍ਰਫੁਲਤ ਹੁੰਦੀਆਂ ਹਨ, ਇਕ ਦੂਸਰੇ ਦਾ ਸਹਾਰਾ ਹੁੰਦੀ ਹੈ ਅਤੇ ਦੋਵੇਂ ਰਲ ਕੇ ਇਕ ਦੂਸਰੇ ਨੂੰ ਉਚਿਆਂ ਚੁਕਦੇ ਹਨ। ਅਯੋਗ ਸੰਬੰਧ ਹੋਣ ਦੇ ਕਾਰਨ ਦੋਹਾਂ ਦਾ ਹੀ ਸਤਿਆਨਾਸ ਹੁੰਦਾ ਹੈ। ਜੀਵਨ ਹਰਿ ਇਕ ਪਹਿਲੂ ਤੋਂ ਗਿਰਾਵਟ ਵਲ ਜਾਂਦੀ ਹੈ ਅਤੇ ਜ਼ਿੰਦਗੀ ਵਿਚ ਕੋਈ ਰਸ ਨਹੀਂ ਰਹਿੰਦਾ। ਜੇਕਰ ਇਕ ਗ੍ਰੈਜੁਏਟ ਲੜਕੇ ਦੀ ਸ਼ਾਦੀ ਜੋ ਕਿ ਕਿਸੇ ਚੰਗੇ ਕੰਮ ਤੇ ਲਗਿਆ ਹੋਇਆ ਹੈ, ਜਿਸਦਾ ਰਾਗ ਅਤੇ ਕੋਮਲ ਉਨਰ ਵਲ ਖਾਸ ਝੁਕਾਉ ਹੈ ਅਤੇ ਜੋ ਆਮ ਵਾਕਫੀਅਤ ਤੇ ਲਿਟੇਚਰ ਦਾ ਖਾਸ ਸ਼ੌਕ ਰਖਦਾ ਹੈ, ਇਕ ਅਨਪੜ੍ਹ ਲੜਕੀ ਨਾਲ ਹੋ ਜਾਵੇ ਜਿਸ ਦੀ ਆਮ ਬੁਧੀ ਭੀ ਮੋਟੀ ਜਿਹੀ ਹੋਵੇ ਤਾਂ ਇਹ ਇਕ ਕਿਸਮ ਦਾ ਅਜੋੜ ਹੋਵੇਗਾ ਅਤੇ ਇਸ ਜੋੜੀ ਨੂੰ ਜ਼ਿੰਦਗੀ ਦਾ ਅਸਲੀ ਅਨੰਦ ਕਦੇ ਭੀ ਪ੍ਰਾਪਤ ਨਹੀਂ ਹੋ ਸਕੇਗਾ। ਆਪਸ ਵਿਚ ਸਦਾ ਹੀ ਕਸ਼ ਮਕਸ਼ ਰਹੇਗੀ, ਲੜਕਾ ਖਿਆਲ ਕਰੇਗਾ ਕਿ ਇਹ ਜਾਨਦਾਰ ਪੱਥਰ ਉਸ ਦੇ ਸਿਰ ਵਜਿਆ ਹੈ ਤੇ ਲੜਕੀ ਸਦਾ ਇਸੇ ਫਿਕਰ ਵਿਚ ਰਹੇਗੀ ਕਿ ਉਸ ਨੂੰ ਪਤਾ ਕਿਉਂ ਨਹੀਂ ਲਗਦਾ ਕਿ ਉਹ ਆਪਣੇ ਪਤੀ ਨੂੰ ਕਿਸ ਤਰਾਂ ਰੀਝਾ ਸਕੇ। ਜੇਕਰ ਇਸ ਜੋੜੀ ਵਿਚ ਭੰਗਣਾ ਨ ਪਵੇ ਤਾਂ ਇਸ ਪ੍ਰਸਪਰ ਨਾਚਾਕੀ ਤੇ ਦਿਲਾਂ ਦੇ ਦੂਰ ਹੋਣ ਦਾ ਅਸਰ ਇਨ੍ਹਾਂ ਦੀ ਸੰਤਾਨ ਤੇ ਭੀ ਪਵੇਗਾ। ਅਜੇਹੇ ਜੋੜੇ ਦੀ ਸੰਤਾਨ ਭੀ ਹੰਸ-ਮੁਖ, ਦਿਲ ਤੇ ਦਿਮਾਗ ਦੀ ਧੰਨੀ ਤੇ ਵਿਸ਼ਾਲ