ਪੰਨਾ:ਪੂਰਬ ਅਤੇ ਪੱਛਮ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨੦

ਪੂਰਬ ਅਤੇ ਪੱਛਮ

ਖਿਆਲਾਂ ਵਾਲੀ ਨਹੀਂ ਹੋ ਸਕੇਗੀ ਕਿਉਂਕਿ ਇਨ੍ਹਾਂ ਨੂੰ ਅਜੇਹੇ ਗੁਣਾਂ ਵਿਚ ਪ੍ਰਵੇਸ਼ ਹੋਣ ਦਾ ਕਦੀ ਅਵਸਰ ਹੀ ਨਹੀਂ ਮਿਲਿਆ।

ਅਜੇਹਾ ਕੰਮ ਕਰਨ ਲਗਿਆਂ ਜਿਸ ਦਾ ਅਸਰ ਨ ਕੇਵਲ ਆਪਣੀ ਜ਼ਿੰਦਗੀ ਤੇ ਹੀ ਪਵੇ ਬਲਕਿ ਆਉਣ ਵਾਲੀ ਨਸਲ ਭੀ ਉਸ ਦੇ ਅਸਰ ਤੋਂ ਨ ਬਚ ਸਕੇ, ਜ਼ਰੂਰ ਦੀਰਘ ਵਿਚਾਰ ਨਾਲ ਕਰਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਕਿ ਅਸੀਂ ਇਸ ਮਸਲੇ ਤੇ ਵਿਚਾਰ ਕਰੀਏ ਕਿ ਵਿਆਹ ਕਰਨ ਵੇਲੇ ਕੇਹੜੀਆਂ ਗਲਾਂ ਦਾ ਖਾਸ ਖਿਆਲ ਰਖਣਾ ਚਾਹੀਦਾ ਹੈ ਇਹ ਉਚਿਤ ਜਾਪਦਾ ਹੈ ਕਿ ਪੱਛਮ ਅਤੇ ਪੂਰਬ ਵਿਚ ਵਿਆਹ ਸੰਬੰਧੀ ਆਮ-ਪ੍ਰਚੱਲਤ ਤ੍ਰੀਕਾ ਦਸਿਆ ਜਾਵੇ। ਇਸ ਲਈ ਪਹਿਲਾਂ ਅਸੀਂ ਪਾਠਕਾਂ ਦਾ ਧਿਆਨ ਇਸ ਪਾਸੇ ਦਿਵਾਂਦੇ ਹਾਂ।

੧-ਪੱਛਮ ਵਿਚ ਵਿਆਹ

ਪੱਛਮੀ ਮੁਲਕਾਂ ਵਿਚ ਵਿਆਹ ਦੀ ਜ਼ੁਮੇਵਾਰੀ ਮਾਪਿਆਂ ਦੇ ਸਿਰ ਨਹੀਂ। ਬੱਚਿਆਂ ਦੀ ਪ੍ਰਵਰਿਸ਼ ਕਰਨੀ ਅਤੇ ਯਥਾ ਸ਼ਕਤ ਉਨ੍ਹਾਂ ਨੂੰ ਵਿਦਿਯਾ ਪੜ੍ਹਾਉਣੀ ਉਨ੍ਹਾਂ ਆਪਣਾ ਮੁਢਲਾ ਫਰਜ਼ ਸਮਝਿਆ ਹੋਇਆ ਹੈ। ਲੜਕੇ ਜਾਂ ਲੜਕੀ ਦੇ ਜਵਾਨ ਹੋਣ ਤੇ ਉਨ੍ਹਾਂ ਨੂੰ ਆਪੋ ਆਪਣੇ ਸਾਥੀ ਢੂੰਡਣ ਦੀ ਜ਼ੁਮੇਵਾਰੀ ਆਪ ਹੀ ਉਠਾਉਣੀ ਪੈਂਦੀ ਹੈ। ਇਸ ਜ਼ੁਮੇਵਾਰੀ ਨੂੰ ਉਹ ਬੋਝ ਨਹੀਂ ਸਮਝਦੇ ਬਲਕਿ ਆਪਣਾ ਹੱਕ