ਪੰਨਾ:ਪੂਰਬ ਅਤੇ ਪੱਛਮ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਆਹ

੧੨੧

ਸਮਝ ਕੇ ਇਸ ਦੀ ਯੋਗ ਵਰਤੋਂ ਕਰ ਕੇ ਖੁਸ਼ੀ ਪ੍ਰਾਪਤ ਕਰਦੇ ਹਨ।

ਜਿਸ ਤਰਾਂ ਪੱਛਮੀ ਲੋਕਾਂ ਨੂੰ ਇਹ ਸੁਣ ਕੇ ਹੈਰਾਨੀ ਹੁੰਦੀ ਹੈ ਕਿ ਪੂਰਬੀ ਦੇਸਾਂ ਦੇ ਵਸਨੀਕਾਂ ਲਈ ਇਹ ਕਿਸ ਤਰਾਂ ਸੰਭਵ ਹੈ ਕਿ ਉਹ ਵਿਆਹ ਜੇਹੀ ਅਤਿ ਜ਼ਰੂਰੀ ਗੱਲ ਸੰਬੰਧੀ ਆਪਣੇ ਅਧਿਕਾਰ ਆਪਣੇ ਮਾਪਿਆਂ ਦੇ ਜ਼ੁਮੇ ਸੁਟ ਸਕਣ ਅਤੇ ਉਨ੍ਹਾਂ ਦੇ ਬਣਾਏ ਹੋਏ ਜੋੜਿਆਂ ਨਾਲ ਆਪਣੀ ਵਿਆਹਤ ਜ਼ਿੰਦਗੀ ਸੁਖ ਨਾਲ ਬਤੀਤ ਕਰ ਸਕਣ, ਇਸੇ ਤਰਾਂ ਸਾਡੇ ਲੋਕਾਂ ਨੂੰ ਭੀ ਇਹ ਸੁਣਕੇ ਹੈਰਾਨੀ ਜ਼ਰੂਰ ਹੁੰਦੀ ਹੈ ਕਿ ਅਨਜਾਣ ਤੇ ਨਾ ਤਜਰਬਾਕਾਰ ਲੜਕੇ ਲੜਕੀਆਂ ਲਈ ਅਜੇਹੇ ਹਾਲਾਤ ਕਿਸ ਤਰਾਂ ਪੈਦਾ ਹੋ ਸਕਦੇ ਹਨ ਕਿ ਉਹ ਆਪੋ ਆਪਣੇ ਸਾਥੀ ਦੀਰਘ ਵਿਚਾਰ ਨਾਲ ਢੂੰਡ ਸਕਣ। ਇਹ ਗੱਲ ਦਰਸਾਉਣ ਲਈ ਕਿ ਉਪ੍ਰੋਕਤ ਦੋਵੇਂ ਗੱਲਾਂ ਹੀ ਆਪੋ ਆਪਣੇ ਥਾਈਂ ਸੰਭਵ ਹਨ ਅਸੀਂ ਪੱਛਮ ਅਤੇ ਪੂਰਬ ਵਿਚ ਵਿਆਹ ਦੀ ਰੀਤ ਦਸਣ ਲਗੇ ਹਾਂ।

ਸਭ ਤੋਂ ਪਹਿਲਾਂ ਇਹ ਗੱਲ ਦਸਣੀ ਜ਼ਰੂਰੀ ਭਾਸਦੀ ਹੈ ਕਿ ਪੱਛਮੀ ਮੁਲਕਾਂ ਵਿਚ ਵਿਆਹ ਆਮ ਤੌਰ ਤੇ ਬਾਲ ਅਵਸਥਾ ਵਿਚ ਨਹੀਂ ਬਲਕਿ ਯੁਵਾ ਅਵਸਥਾ ਵਿੱਚ ਹੁੰਦੇ ਹਨ। ਵਿਆਹ ਸਮੇਂ ਲੜਕੀ ਦੀ ਉਮਰ ਆਮ ਤੌਰ ਤੇ ਵੀਹ ਤੇ ਪੰਝੀ ਸਾਲ ਦੇ ਵਿਚਕਾਰ ਹੁੰਦੀ ਹੈ ਅਤੇ ਲੜਕੇ ਦੀ ਉਮਰ ਪੰਝੀ ਤੇ ਤ੍ਰੀਹ ਸਾਲ ਦੇ ਦਰਮਿਆਨ। ਸਾਡੇ ਮੁਲਕ ਵਾਂਗ ਪੱਛਮ ਵਿਚ ਭੀ ਸੁਸਾਇਟੀ