ਪੰਨਾ:ਪੂਰਬ ਅਤੇ ਪੱਛਮ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨੨

ਪੂਰਬ ਅਤੇ ਪੱਛਮ

ਤਿੰਨਾਂ ਭਾਗਾਂ ਵਿਚ ਵੰਡੀ ਹੋਈ ਹੈ, ਅਰਥਾਤ ਧਨੀ, ਦਰਮਿਆਨੇ ਅਤੇ ਗਰੀਬ, ਭਾਵੇਂ ਸਮੁਚੇ ਤੌਰ ਤੇ ਇਹ ਤਿੰਨੇ ਜਮਾਤਾਂ ਹੀ ਸਾਡੇ ਮੁਲਕ ਦੀਆਂ ਅਜੇਹੀਆਂ ਜਮਾਤਾਂ ਨਾਲੋਂ ਬਹੁਤ ਉਚੇਰੀਆਂ ਹਨ।

ਗ੍ਰੀਬ ਅਤੇ ਦਰਮਿਆਨੇ ਤਬਕੇ ਦੇ ਲੜਕੇ ਲੜਕੀਆਂ ਸਕੂਲਾਂ ਅਤੇ ਕਾਲਜਾਂ ਵਿਚ ਇਕਠੇ ਪੜ੍ਹਦੇ ਹਨ ਅਤੇ ਇਥੇ ਕਈ ਸਾਲ ਇਕਠੇ ਵਿਚਰਨ ਨਾਲ ਉਨ੍ਹਾਂ ਨੂੰ ਇਕ ਦੂਸਰੇ ਦੀ ਪੂਰੀ ਪੂਰੀ ਵਾਕਫੀਅਤ ਪ੍ਰਾਪਤ ਕਰਨ ਦਾ ਬਹੁਤ ਅਵਸਰ ਮਿਲਦਾ ਹੈ। ਭਾਵੇਂ ਧੰਨੀ ਤਬਕੇ ਦੇ ਆਮ ਲੜਕੇ ਲੜਕੀਆਂ ਭੀ ਸਾਂਝੇ ਵਿਦਿਆਲਿਆਂ ( Co educational institutions) ਵਿਚ ਪੜ੍ਹਦੇ ਹਨ, ਪ੍ਰੰਤੂ ਕਈ ਟੱਬਰਾਂ ਵਿਚ ਇਹ ਰਵਾਇਤ ਚਲੀ ਆਉਂਦੀ ਹੈ ਕਿ ਉਹ ਆਪਣੇ ਲੜਕਿਆਂ ਨੂੰ ਲੜਕਿਆਂ ਦੇ ਸਕੂਲ, ਕਾਲਜ ਯਾਂ ਯੂਨੀਵਰਸਿਟੀ ਵਿਚ ਪੜ੍ਹਨ ਭੇਜਦੇ ਹਨ ਅਤੇ ਲੜਕੀਆਂ ਨੂੰ ਲੜਕੀਆਂ ਵਾਲੇ ਵਿਦਿਆਲੇ ਵਿਚ। ਇਨ੍ਹਾਂ ਦਾ ਪ੍ਰਸਪਰ ਮੇਲ ਮਿਲਾਪ ਆਮ ਸੋਸ਼ਲ ਮੌਕਿਆਂ ਤੇ ਹੁੰਦਾ ਹੈ ਜਿਥੇ ਉਨ੍ਹਾਂ ਨੂੰ ਇਕ ਦੂਸਰੇ ਦੇ ਸੁਭਾਵ ਤੇ ਆਦਤਾਂ ਤੋਂ ਜਾਣੂ ਹੋਣ ਲਈ ਕਾਫੀ ਅਵਸਰ ਮਿਲਦਾ ਹੈ। ਜਦ ਅਮੀਰ ਘਰ ਦੀ ਲੜਕੀ ਯੁਵਾ ਅਵਸਥਾ ਵਿਚ ਆ ਜਾਂਦੀ ਹੈ ਤਾਂ ਉਸ ਦੇ ਮਾਪੇ ਇਹ ਜ਼ਰੂਰੀ ਸਮਝਦੇ ਹਨ ਕਿ ਇਸ ਨੂੰ ਸੁਸਾਇਟੀ ਵਿਚ ਦਾਖਲ ( Introduce) ਕੀਤਾ ਜਾਵੇ। ਇਸ ਕਾਰਜ ਲਈ ਉਹ ਆਪਣੇ ਪਾਏ ਦੇ ਘਰਾਣਿਆਂ ਦੇ ਨੌਜਵਾਨ ਲੜਕੇ ਲੜਕੀਆਂ ਨੂੰ ਪ੍ਰੀਤੀ