ਪੰਨਾ:ਪੂਰਬ ਅਤੇ ਪੱਛਮ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਆਹ

੧੨੩

ਭੋਜਨ ਵਰਜਦੇ ਹਨ ਅਤੇ ਇਸ ਮੌਕੇ ਤੇ ਲੜਕੀ ਨੂੰ ਰਿਵਾਜੀ ਤੌਰ ਤੇ ਸੁਸਾਇਟੀ ਵਿਚ ਦਾਖਲ ( Introduce) ਕੀਤਾ ਜਾਂਦਾ ਹੈ ਅਤੇ ਇਸ ਤੋਂ ਮਗਰੋਂ ਉਸ ਨੂੰ ਆਪਣੇ ਹਾਣ ਪ੍ਰਵਾਣ ਦੇ ਲੜਕਿਆਂ ਨਾਲ ਬਾਹਰ ਅੰਦਰ ਜਾਣ ਦੀ ਖੁਲ੍ਹ ਹੁੰਦੀ ਹੈ।

ਭਾਵੇਂ ਉਹ ਕਿਸੇ ਪਾਏ ਦੇ ਹੋਣ ਲੜਕੇ ਲੜਕੀਆਂ ਦੇ ਪ੍ਰਸਪਰ ਮਿਲਾਪ ਲਈ ਬਹੁਤ ਮੌਕੇ ਮਿਲਦੇ ਹਨ। ਹਫਤੇ ਦੇ ਅਖੀਰੀ ਦਿਨਾਂ ਵਿਚ ਜਾਂ ਹੋਰ ਖਾਸ ਮੌਕਿਆਂ ਤੇ ਨਾਚ-ਪਾਰਟੀਆਂ ਤੇ ਜਾਣਾ, ਜਾਂ ਸਿਨੇਮਾ, ਟਾਕੀ ਆਦਿ ਦੇ ਪਿਕਚਰ-ਸ਼ੋ ਦੇਖਣ ਲਈ ਜਾਣਾ, ਜਾਂ ਚੰਗੇ ਮੌਸਮ ਦੇ ਦਿਨਾਂ ਵਿਚ ਬਾਹਰ ਹਾਈਕਿੰਗ ਪਾਰਟੀਆਂ ਤੇ ਜਾਣਾਂ ਜਾਂ ਸੁਤੇ ਹੀ ਸ਼ਾਮ ਨੂੰ ਬਾਹਰ ਸੈਰ ਸਪਟੇ ਵਾਸਤੇ ਚਲੇ ਜਾਣਾਂ, ਆਦਿ ਅਜੇਹੇ ਕਈ ਮੌਕੇ ਹਨ ਜਿਨ੍ਹਾਂ ਤੇ ਲੜਕਾ ਲੜਕੀ ਆਪਣੇ ਘਰ ਦਿਆਂ ਦੀ ਮਰਜ਼ੀ ਅਨੁਸਾਰ ਬਾਹਰ ਇਕੱਠੇ ਜਾਂਦੇ ਹਨ ਅਤੇ ਆਪਣੀ ਪ੍ਰਸਪਰ ਵਾਕਫੀਅਤ ਨੂੰ ਵਧਾਉਂਦੇ ਹੋਏ ਇਕ ਦੂਸਰੇ ਤੋਂ ਚੰਗੀ ਤਰਾਂ ਜਾਣੂ ਹੁੰਦੇ ਹਨ। ਇਸ ਸਮੇਂ ਦੇ ਇਸ ਵਰਤਾਵੇ ਨੂੰ ਪੱਛਮੀ ਲੋਕ ਕੋਰਟਸ਼ਿਪ ਕਹਿੰਦੇ ਹਨ। ਕੋਰਟਸ਼ਿਪ ਦੇ ਦੌਰਾਨ ਵਿਚ ਆਮ ਤੌਰ ਤੇ ਹਰ ਇਕ ਲੜਕਾ ਇਕ ਖਾਸ ਲੜਕੀ ਨਾਲ ਇਸ ਪ੍ਰਕਾਰ ਦਾ ਸੰਬੰਧ ਰਖਦਾ ਹੈ ਅਤੇ ਇਸੇ ਤਰਾਂ ਹਰ ਇਕ ਲੜਕੀ ਇਕ ਖਾਸ ਲੜਕੇ ਨਾਲ। ਇਹ ਨਹੀਂ ਕਿ ਅਜ ਇਕ ਨਾਲ ਕੋਰਟਸ਼ਿਪ ਅਰੰਭ ਹੋਈ ਤੇ ਅਗਲੇ ਹਫਤੇ ਕਿਸੇ ਹੋਰ ਨਾਲ; ਜਦ ਤਕ