ਪੰਨਾ:ਪੂਰਬ ਅਤੇ ਪੱਛਮ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨੪

ਪੂਰਬ ਅਤੇ ਪੱਛਮ

ਇਥੋਂ ਕੋਈ ਫੈਸਲਾ ਨਹੀਂ ਹੋ ਜਾਂਦਾ ਤਾਂ ਦੂਸਰੀ ਥਾਂ ਕੋਰਟਸ਼ਿਪ ਕਰਨੋ ਸੰਕੋਚ ਕੀਤਾ ਜਾਂਦਾ ਹੈ। ਵੈਸੇ ਸਾਧਾਰਣ ਤੌਰ ਤੇ ਅਤੇ ਇਕ ਦੂਸਰੇ ਦੀ ਗਿਆਤ ਨਾਲ ਅਤੇ ਜਿਥੋਂ ਤਕ ਵਾਹ ਲਗੇ ਸਲਾਹ ਨਾਲ ਉਹ ਬੇਸ਼ਕ ਸਾਧਾਰਣ ਮੌਕਿਆਂ ਤੇ ਦੂਸਰੇ ਸਾਥੀ ਨਾਲ ਭੀ ਚਲੇ ਜਾਣ, ਪ੍ਰੰਤੂ ਕੋਰਟ-ਸ਼ਿਪ ਦੀ ਹੈਸੀਅਤ ਵਿਚ ਨਹੀਂ।

ਇਹ ਕੋਰਟ-ਸ਼ਿਪ ਦਾ ਸਮਾਂ ਕਿਤਨਾ ਲੰਬਾ ਹੁੰਦਾ ਹੈ? ਇਸ ਦੀ ਕੋਈ ਖਾਸ ਮਿਆਦ ਨਹੀਂ, ਵਖੋ ਵਖ ਸੁਭਾਵਾਂ ਤੇ ਨਿਰਭਰ ਹੈ। ਕਈ ਤਾਂ ਝਟ ਮੰਗਣੀ ਪਟ ਵਿਆਹ ਵਾਲੀ ਗਲ ਕਰਦੇ ਹਨ। ਪੰਜ ਸਤ ਜਾਂ ਦਸ ਪੰਦਰਾਂ ਦਿਨ ਇਕੱਠੇ ਹੋਏ, ਮਿਠੀਆਂ ਮਿਠੀਆਂ ਗਲਾਂ ਮਾਰੀਆਂ ਤੇ ਝਟ ਵਿਆਹ ਕਰਨ ਦਾ ਫੈਸਲਾ ਕਰ ਲਿਆ। ਪ੍ਰੰਤੂ ਅਜੇਹੀਆਂ ਜੋੜੀਆਂ ਵਿਆਹ ਕਰਨ ਤੋਂ ਮਗਰੋਂ ਬਹੁਤੀ ਦੇਰ ਨਹੀਂ ਨਿਭਦੀਆਂ ਕਿਉਂਕਿ ਪੂਰੀ ਪੂਰੀ ਵਾਕਫੀਅਤ ਨਹੀਂ ਹੋਈ ਹੁੰਦੀ। ਇਕ ਦੂਸਰੇ ਨੇ ਆਪਣੀਆਂ ਭੈੜੀਆਂ ਆਦਤਾਂ ਨੂੰ ਛੁਪਾ ਰਖਿਆ ਹੁੰਦਾ ਹੈ ਜੋ ਕਿ ਵਿਆਹ ਹੋਣ ਤੋਂ ਮਗਰੋਂ ਸਦਾ ਇਕਠੇ ਰਹਿਣ ਕਰਕੇ ਥੋੜੀ ਦੇਰ ਵਿਚ ਹੀ ਪ੍ਰਗਟ ਹੋ ਜਾਂਦੀਆਂ ਹਨ। ਇਸ ਲਈ ਅਖੀਰੀ ਸਿੱਟਾ ਤਲਾਕ ਹੀ ਹੁੰਦਾ ਹੈ।

ਆਮ ਹਾਲਤਾਂ ਵਿਚ ਇਹ ਸਮਾਂ ਕਾਫੀ ਲੰਬਾ ਹੁੰਦਾ ਹੈ ਅਤੇ ਕਈ ਵਾਰ ਕਈ ਸਾਲਾਂ ਤਕ ਚਲਿਆ ਜਾਂਦਾ ਹੈ। ਵਿਆਹ ਦਾ ਫੈਸਲਾ ਕਰਨਾ ਇਕ ਅਤਿ ਭਾਰੀ ਜ਼ੁਮੇਵਾਰੀ ਨੂੰ ਉਠਾਉਣਾ ਹੈ, ਇਸ ਲਈ ਸਾਥੀ ਦੀ ਹਰ ਪਾਸਿਓਂ