ਪੰਨਾ:ਪੂਰਬ ਅਤੇ ਪੱਛਮ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਆਹ

੧੩੧

ਸੰਭਵ ਕੁਰਬਾਨੀ ਕਰਨ ਨੂੰ ਸਦਾ ਤਿਆਰ ਬਰ ਤਿਆਰ ਰਹਿੰਦੇ ਹਨ। ਬਾਦਸ਼ਾਹ ਐਡਵੈਰਡ ਅਠਵੇਂ ਦੀ ਸਜਰੀ ਮਿਸਾਲ ਸਾਡੇ ਸਾਹਮਣੇ ਹੈ। ਕਿਸ ਤਰਾਂ ਇਸ ਸ਼ੇਰ ਦਿਲ ਮਰਦ ਨੇ ਆਪਣੇ ਪ੍ਰੇਮ ਨੂੰ ਤੋੜ ਨਿਭਾਉਣ ਦੀ ਖਾਤਰ ਇਤਨੇ ਵਡੇ ਰਾਜ ਤੇ ਤਖਤ ਓ ਤਾਜ ਦੀ ਪ੍ਰਵਾਹ ਨਹੀਂ ਕੀਤੀ।

ਵਿਆਹ ਦੀ ਰਸਮ ਬੜੀ ਸਾਦਾ ਤ੍ਰੀਕੇ ਨਾਲ ਅਦਾ ਕੀਤੀ ਜਾਂਦੀ ਹੈ। ਲੜਕੇ ਤੇ ਲੜਕੀ ਦੇ ਮਾਪਿਆਂ ਵਲੋਂ ਆਪਣੇ ਨਜ਼ਦੀਕੀ ਸੰਬੰਧੀਆਂ ਤੇ ਹਿਤਕਾਰੀ ਮਿਤ੍ਰਾਂ ਨੂੰ ਸੱਦਾ-ਪੱਤ੍ਰ ਭੇਜੇ ਜਾਂਦੇ ਹਨ ਅਤੇ ਇਹ ਸਾਰੇ ਵਿਆਹ ਵਾਲੇ ਨੀਯਤ ਦਿਨ ਲੜਕੀ ਦੇ ਮਾਪਿਆਂ ਦੇ ਪਿੰਡ ਜਾਂ ਸ਼ਹਿਰ ਇਕੱਠੇ ਹੁੰਦੇ ਹਨ ਜਿਥੇ ਉਨ੍ਹਾਂ ਨੂੰ ਲੜਕੀ ਦੇ ਮਾਪਿਆਂ ਵਲੋਂ ਪ੍ਰੀਤੀ ਭੋਜਨ ਦਿਤਾ ਜਾਂਦਾ ਹੈ। ਅਸਲੀ ਵਿਆਹ ਦੇ ਦੋ ਹਿੱਸੇ ਹਨ-ਇਕ ਤੇ ਕਾਨੂੰਨੀ ਵਿਆਹ (Civil Marriage) ਅਤੇ ਦੂਸਰਾ ਧਾਰਮਕ ਵਿਆਹ ਕਾਨੂੰਨੀ ਵਿਆਹ ਕਰਵਾਉਣ ਲਈ ਲੜਕਾ ਲੜਕੀ ਮਜਸਟ੍ਰੇਟ ਪਾਸ ਜਾਂਦੇ ਹਨ ਅਤੇ ਸ਼ਾਦੀ ਦਾ ਲਾਇਸੈਂਸ ਭਰਕੇ ਮਜਸਟ੍ਰੇਟ ਦੇ ਸਾਹਮਣੇ ਹਲਫੀਆ ਬਿਆਨ ਦਿੰਦੇ ਹਨ ਕਿ ਉਹ ਇਕ ਦੂਸਰੇ ਨਾਲ ਸ਼ਾਦੀ ਕਰਦੇ ਹਨ। ਰਿਵਾਜੀ ਵਿਆਹ ਕਰਵਾਉਣ ਵਾਸਤੇ ਇਹ ਜੋੜੀ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਸਮੇਤ ਗਿਰਜੇ ਵਿਚ ਜਾਂਦੀ ਹੈ। ਜਿਥੇ ਇਨ੍ਹਾਂ ਦੀ ਸ਼ਾਦੀ ਦੀ ਰਸਮ ਪਾਦਰੀ ਸਾਹਿਬ ਵਲੋਂ ਪੂਰੀ ਕੀਤੀ ਜਾਂਦੀ ਹੈ। ਪਾਦਰੀ ਸਾਹਿਬ ਵਲੋਂ ਕੇਵਲ ਭਰੀ ਸਭਾ ਅਤੇ ਬਾਈਬਲ ਦੀ ਹਾਜ਼ਰੀ ਵਿਚ ਇਸ ਜੋੜੀ ਨੂੰ