ਪੰਨਾ:ਪੂਰਬ ਅਤੇ ਪੱਛਮ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩੨

ਪੂਰਬ ਅਤੇ ਪੱਛਮ

ਸਨਮੁਖ ਕਰਕੇ ਐਲਾਨ ਕੀਤਾ ਜਾਂਦਾ ਹੈ ਕਿ ਇਨ੍ਹਾਂ ਦਾ ਵਿਆਹ ਕੀਤਾ ਜਾਂਦਾ ਹੈ, ਵਾਹਿਗੁਰੂ ਪਾਸ ਜੋੜੀ ਦੀ ਚਿਰੰਜੀਵ ਜ਼ਿੰਦਗੀ ਤੇ ਸਫਲਤਾ ਪੂਰਬਕ ਵਿਆਹੁਤ ਜ਼ਿੰਦਗੀ ਗੁਜ਼ਰਨ ਲਈ ਬੇਨਤੀ ਕੀਤੀ ਜਾਂਦੀ ਹੈ ਅਤੇ ਬਾਈਬਲ ਵਿਚੋਂ ਕੁਝ ਸ਼ਲੋਕ ਪੜ੍ਹਕੇ ਇਸ ਪਵਿਤ੍ਰ ਕੰਮ ਦੀ ਸਮਾਪਤੀ ਕੀਤੀ ਜਾਂਦੀ ਹੈ। ਆਮ ਰਿਵਾਜ ਅਨੁਸਾਰ ਕਾਨੂੰਨੀ ਵਿਆਹ ਪਹਿਲੋਂ ਅਤੇ ਧਾਰਮਕ ਵਿਆਹ ਮਗਰੋਂ ਹੁੰਦਾ ਹੈ।

ਵਿਆਹ ਦੀ ਰਸਮ ਪੂਰੀ ਹੋਣ ਤੋਂ ਮਗਰੋਂ ਇਹ ਜੋੜੀ ਪ੍ਰੇਮ ਯਾਤਰਾ (Honeymoon Trip) ਤੇ ਚਲੀ ਜਾਂਦੀ ਹੈ। ਇਹ ਯਾਤਰਾ ਲੜਕੇ ਦੀ ਜੇਬ ਅਨੁਸਾਰ ਦੋ ਚਾਰ ਦਿਨ ਜਾਂ ਇਕ ਦੋ ਹਫਤੇ ਜਾਂ ਇਸਤੋਂ ਭੀ ਵਧੀਕ ਚਿਰ ਵਿਚ ਖਤਮ ਹੋ ਜਾਂਦੀ ਹੈ। ਇਸ ਯਾਤਰਾ ਵਿਚ ਉਹ ਨਵੀਆਂ ਨਵੀਆਂ ਤੇ ਦੇਖਣਯੋਗ ਥਾਵਾਂ ਤੇ ਜਾਂਦੇ ਹਨ ਅਤੇ ਸੈਰ ਕਰਦੇ ਹਨ। ਯਾਤਰਾ ਤੋਂ ਵਾਪਸ ਉਹ ਸਿਧੇ ਲੜਕੇ ਦੇ ਮਾਪਿਆਂ ਦੇ ਘਰ ਜਾਂਦੇ ਹਨ ਜਿਥੇ ਉਨ੍ਹਾਂ ਦਾ ਸ਼ਾਨਦਾਰ ਸੁਆਗਤ ਹੁੰਦਾ ਹੈ ਅਤੇ ਉਨਾਂ ਦੇ ਦੋਸਤਾਂ ਮਿਤ੍ਰਾਂ ਤੇ ਸੰਬੰਧੀਆਂ ਸਮੇਤ ਉਨ੍ਹਾਂ ਨੂੰ ਪ੍ਰੀਤੀ ਭੋਜਨ ਦਿਤਾ ਜਾਂਦਾ ਹੈ। ਇਸਤੋਂ ਮਗਰੋਂ ਆਪਣੇ ਨਵੇਂ ਬਣਾਏ ਘਰ ਵਿਚ ਪ੍ਰਵੇਸ਼ ਕਰਦੇ ਹਨ ਅਤੇ ਇਸ ਪ੍ਰਕਾਰ ਇਕ ਨਵੀਂ ਤੇ ਛੋਟੀ ਜਿਹੀ ਟਬਰੀ ਦਾ ਮੁਢ ਬਝਦਾ ਹੈ। ਵਿਆਹ ਤੋਂ ਬਾਅਦ ਇਹ ਵਿਆਹਤ ਜੋੜੀ ਆਪੋ ਆਪਣੇ ਮਾਪਿਆਂ ਨੂੰ ਮਿਲਣ ਹਿਤ ਪ੍ਰਾਹੁਣ ਚਾਰੀ ਵਜੋਂ ਬੇਸ਼ਕ ਜਾ ਆਉਣ ਵੈਸੇ ਉਨ੍ਹਾਂ ਨਾਲ ਸਦਾ