ਪੰਨਾ:ਪੂਰਬ ਅਤੇ ਪੱਛਮ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਸਭਯਤਾ


ਵਿਚ ਸਮਾਨ ਹੀ ਹਨ-ਯਥਾ, ਧਰਮ ਦੀ ਕਿਰਤ; ਸਤਿ ਕਮਾਉਣਾ; ਮਿੱਠਾ ਬੋਲਣਾ; ਆਪਣੇ ਸਾਥੀਆਂ ਦੇ ਪ੍ਰਭਾਵਾਂ ਦਾ ਅਹਿਸਾਸ ਆਮ ਜਨਤਾਂ ਨਾਲ ਹਮਦਰਦੀ; ਦੁਸਰਿਆਂ ਦਾ ਦੁਖ ਵੰਡਾਉਣਾ; ਵਡਿਆਂ ਅਤੇ ਪ੍ਰਾਇਆਂ ਦਾ ਆਦਰ ਤੇ ਸਤਿਕਾਰ; ਆਪਣੇ ਮੁਲਕ, ਮਜ਼ਹਬ ਅਤੇ ਸੁਸਾਇਟੀ ਦੇ ਮੰਨੇ ਪਰਮੰਨੇ ਆਗੂਆਂ ਦੇ ਕਾਰਨਾਮਿਆਂ ਤੇ ਫੁਲ ਚੜ੍ਹਾਉਣੇ, ਅਥਵਾ ਉਨ੍ਹਾਂ ਦੇ ਦਸੇ ਹੋਏ ਰਸਤਿਆਂ ਤੇ ਚਲਣ ਦੀ ਕੋਸ਼ਿਸ਼ ਕਰਨੀ, ਆਦਿ; ਇਹ ਸਭ ਸਭਯਤਾ ਦੇ ਗੁਣ ਗਿਣੇ ਜਾਂਦੇ ਹਨ । ਜੇਹੜਾ ਦੇਸ ਇਨ੍ਹਾਂ ਗੁਣਾਂ ਨਾਲ ਭਰਪੂਰ ਹੈ ਉਹ ਸਭਯਤਾ ਦੀ ਸਿਖਰਲੀ ਪੌੜੀ ਤੇ ਚੜਿਆ ਹੋਇਆ ਹੈ ਅਤੇ ਜਿਸ ਦੇਸ਼ ਵਿਚ ਇਨ੍ਹਾਂ ਗੁਣਾਂ ਦੀ ਉਣਤਾਈ ਜਾਂ ਅਣਹੋਂਦ ਹੈ ਉਹ ਸਭਯਤਾ ਦੀ ਪੌੜੀ ਦੇ ਵਿਚਕਾਰ ਲੜਖੜਾ ਰਿਹਾ ਹੈ ਜਾਂ ਉਸਨੇ ਹਾਲਾਂ ਇਸ ਪੌੜੀ ਤੇ ਚੜ੍ਹਨਾ ਅਰੰਭ ਹੀ ਨਹੀਂ ਕੀਤਾ।

੩-ਸਭਯਤਾ ਦੀ ਪਛਾਣ


ਪ੍ਰੰਤੂ ਅਸੀਂ ਇਹ ਕਿਸ ਤਰਾਂ ਮਲੂਮ ਕਰ ਸਕਦੇ ਹਾਂ ਕਿ ਸਾਡੇ ਮੁਲਕ ਦੀ ਸਭਯਤਾ ਕਿਸੇ ਦੂਸਰੇ ਮੁਲਕ ਦੀ ਸਭਯਤਾ ਨਾਲੋਂ ਉਚੀ ਹੈ ਜਾਂ ਨੀਵੀਂ ? ਇਸ ਪ੍ਰਸ਼ਨ ਦਾ ਸੁਖੱਲਾ ਜਿਹਾ ਉਤਰ ਤਾਂ ਇਹੀ ਹੈ ਕਿ ਦੋਹਾਂ ਮੁਲਕਾਂ ਵਿਚ ਸਭਯਤਾ ਦੇ ਉਪ੍ਰੋਕਤ ਗੁਣਾਂ ਦੀ ਹੋਂਦ ਜਾਂ ਅਣਹੋਂਦ ਦਾ ਮੁਕਾਬਲਾ ਕੀਤਿਆਂ ਪਤਾ ਲਗ ਸਕੇਗਾ ਕਿ ਕਿਹੜੇ ਮੁਲਕ ਦੀ ਸਭਯਤਾ ਉੱਚੀ ਅਤੇ ਕਿਹੜੇ ਦੀ