ਪੰਨਾ:ਪੂਰਬ ਅਤੇ ਪੱਛਮ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਆਹ

੧੩੯

ਜੇਕਰ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ ਵਿਆਹ ਕਰਵਾਉਣ ਤੋਂ ਪਹਿਲਾਂ ਵਿਆਹ ਦੀ ਅਸਲੀਅਤ ਤੋਂ ਪੂਰੀ ਪੂਰੀ ਵਾਕਫੀਅਤ ਹੋਵੇ। ਦੋ ਅਨਜਾਣ ਰੂਹਾਂ ਦੇ ਮਿਲਾਪ ਦਾ ਨਾਉਂ ਵਿਆਹ ਨਹੀਂ, ਆਦਰਸ਼ਕ ਵਿਆਹ ਤੱਦ ਹੀ ਹੋ ਸਕਦਾ ਹੈ ਜੇਕਰ ਵਿਆਹ ਕਰਵਾਉਣ ਵਾਲਾ ਜੋੜਾ "ਏਕ ਜੋਤਿ, ਦੁਇ ਮੂਰਤੀ" ਦੀ ਸਪ੍ਰਿਟ ਨੂੰ ਆਪਣੇ ਜੀਵਨ ਵਿਚ ਘਟਾਉਣ ਦੀ ਸਮ੍ਰਥਾ ਰਖਦਾ ਹੋਵੇ। ਮਾਨਸ ਜਨਮ ਦੀ ਇਸ ਉਚ ਅਵਸਥਾ ਤੇ ਪੁਜਣ ਲਈ ਖਾਸ ਖੂਬੀਆਂ ਦੀ ਲੋੜ ਹੈ, ਅਥਵਾ ਆਦਰਸ਼ਕ ਵਿਆਹ ਕਰਵਾਉਣ ਲਈ ਵਿਆਹ ਕਰਵਾਉਣ ਵਾਲਿਆਂ ਵਿਚ ਖਾਸ ਗੁਣ ਹੋਣੇ ਚਾਹੀਦੇ ਹਨ ਜਿਨ੍ਹਾਂ ਦੀ ਮਦਦ ਨਾਲ ਉਹ ਇਸ ਪਵਿਤ੍ਰ ਕੰਮ ਨੂੰ ਸਿਰੇ ਚੜ੍ਹਾ ਸਕਣ। ਇਨ੍ਹਾਂ ਲੋੜੀਂਦੇ ਗੁਣਾਂ ਦੀ ਲਿਸਟ ਹੇਠ ਲਿਖੇ ਪ੍ਰਕਾਰ ਹੈ:———

੧-ਜਵਾ ਅਵਸਥਾ, ੨-ਪੂਰਣ ਵਿਦਿਯਾ, ੩-ਚੰਗਾ ਘਰਾਣਾ, ੪-ਦੇਹ ਅਰੋਗਤਾ, ੫-ਪ੍ਰਸਪਰ ਵਾਕਫੀਅਤ, 6-ਸਮਿਲਤ ਸੁਭਾ, 5-ਸਮਾਨ ਰੁਚੀਆਂ, ੮-ਉਚਾ ਆਚਰਣ, ੯-ਪ੍ਰਸਪਰ ਪ੍ਰੇਮ, ੧੦-ਲਾਲਚ ਦੀ ਅਣਹੋਂਦ, ਅਤੇ ੧੧-ਆਰਥਕ ਸ੍ਵਤੰਤ੍ਰਤਾ।

ਲੋੜ ਹੈ ਕਿ ਉਪ੍ਰਕੋਤ ਗੁਣਾਂ ਤੇ ਕੁਝ ਟੀਕਾ ਟਿਪਣੀ ਕੀਤੀ ਜਾਵੇ ਤਾਂ ਕਿ ਇਨ੍ਹਾਂ ਦੀ ਅਹਿਮੀਅਤ ਚੰਗੀ ਤਰਾਂ ਸਪਸ਼ਟ ਹੋ ਸਕੇ ਇਸ ਲਈ ਅਸੀਂ ਇਨ੍ਹਾਂ ਗੁਣਾਂ ਸੰਬੰਧੀ ਵਾਰੋ ਵਾਰੀ ਵਿਚਾਰ ਕਰਾਂਗੇ।