ਪੰਨਾ:ਪੂਰਬ ਅਤੇ ਪੱਛਮ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪0

ਪੂਰਬ ਅਤੇ ਪੱਛਮ

ਜੁਵਾ ਅਵਸਥਾ:———ਇਹ ਗਲ ਕਹਿਣ ਦੀ ਖਾਸ ਲੋੜ ਨਹੀਂ ਜਾਪਦੀ ਕਿ ਵਿਆਹ ਸਮੇਂ ਲੜਕਾ ਲੜਕੀ ਜਵਾਨ ਉਮਰ ਦੇ ਹੋਣੇ ਚਾਹੀਦੇ ਹਨ। ਬਾਲ ਅਵਸਥਾ ਵਿਚ ਜਦ ਕਿ ਬਚਿਆਂ ਨੂੰ ਇਹ ਪਤਾ ਤਕ ਭੀ ਨ ਹੋਵੇ ਕਿ ਵਿਆਹ, ਕਿਸ ਜਾਨਵਰ ਦਾ ਨਾਉਂ ਹੈ ਸ਼ਾਦੀ ਕਦਾਚਿਤ ਨਹੀਂ ਹੋਣੀ ਚਾਹੀਦੀ। ਸਾਡੇ ਮੁਲਕ ਵਿਚ ਆਮ ਰਿਵਾਜ ਇਹੀ ਹੈ ਕਿ ਜਿਥੋਂ ਤਕ ਹੋ ਸਕੇ ਬਚਿਆਂ ਦੀ ਸ਼ਾਦੀ ਛੋਟੀ ਉਮਰ ਵਿਚ ਹੀ ਕੀਤੀ ਜਾਂਦੀ ਹੈ ਜਿਸ ਕਰਕੇ ਉਨ੍ਹਾਂ ਦੀ ਵਿਆਹਤ ਜ਼ਿੰਦਗੀ ਭੀ ਬਹੁਤ ਅਲ੍ਹੜ ਉਮਰ ਵਿਚ ਅਰੰਭ ਹੋ ਜਾਂਦੀ ਹੈ। ਇਸ ਭੈੜੇ ਰਿਵਾਜ ਦਾ ਜਿਥੋਂ ਤਕ ਹੋ ਸਕੇ ਬਹੁਤ ਛੇਤੀ ਕੀਰਤਨ ਸੋਹਿਲਾ ਪੜ੍ਹਿਆ ਜਾਣਾ ਚਾਹੀਦਾ ਹੈ।

ਬਚਪਨ ਦੀ ਸ਼ਾਦੀ ਦੇ ਅਸਾਧ ਰੋਗ ਸਾਡੀ ਸਮਾਜਕ ਦਸ਼ਾ ਨੂੰ ਦਿਨੋ ਦਿਨ ਗਿਰਾਵਟ ਵਲ ਲੈ ਜਾ ਰਹੇ ਹਨ। ਅਜੇਹੀਆਂ ਜੋੜੀਆਂ ਸੁਸਾਇਟੀ ਲਈ ਬਲਵਾਨ ਯੋਧੇ, ਬਹਾਦਰ ਜਵਾਂ ਮਰਦ ਜਾਂ ਅਕਲ ਦੇ ਧਨੀ ਬਨਣ ਵਾਲੇ ਬੱਚੇ ਪੈਦਾ ਨਹੀਂ ਕਰ ਸਕਦੀਆਂ। ਇਸ ਦੇ ਉਲਟ ਕੱਚੇ ਦਰਖਤ ਦੇ ਫਲ ਵਾਂਗ, ਇਨ੍ਹਾਂ ਬੱਚਿਆਂ ਦੀ ਔਲਾਦ ਸੜੀਅਲ, ਕੜੀਅਲ ਤੇ ਮਿਟੀ ਖਾਣ ਵਾਲੇ ਪੀਲੇ ਬੱਚੇ ਸੁਸਾਇਟੀ ਦੀ ਝੋਲੀ ਪੈਂਦੇ ਹਨ ਅਤੇ ਇਨ੍ਹਾਂ ਵਿਚੋਂ ਬਹੁਤੇ ਤਾਂ ਪਹਿਲੇ ਸਾਲ ਵਿਚ ਹੀ ਪ੍ਰਲੋਕ ਸਿਧਾਰਦੇ ਹਨ, ਬਾਕੀਆਂ ਵਿਚੋਂ ਕਾਫੀ ਪੰਜ ਸਾਲ ਦੇ ਅੰਦਰ ਅੰਦਰ