ਪੰਨਾ:ਪੂਰਬ ਅਤੇ ਪੱਛਮ.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਆਹ

੧੪੭

ਦੀ ਸੋਲਾਂ ਰੂਪੈ ਫੀਸ ਕਿਉਂ ਨ ਭਰਨੀ ਪਵੇ। ਅਜੇਹਾ ਕਰਨ ਵਿਚ ਨਾ ਕਿਸੇ ਦੀ ਨਿਰਾਦਰੀ ਹੈ ਤੇ ਨ ਹਤਕ। ਸਗਵਾਂ ਦੋਹਾਂ ਧਿਰਾਂ ਨੂੰ ਜ਼ਿੰਦਗੀ ਵਿਚ ਆਉਣ ਵਾਲੇ ਅਚਨਚੇਤ ਖਤਰਿਆਂ ਤੋਂ ਬਚਾਉਣ ਦਾ ਵਧੀਆ ਪ੍ਰਬੰਧ ਹੈ। ਕਿਸੇ ਸਮਝਦਾਰ ਪੁਰਸ਼ ਨੂੰ ਇਸ ਗੱਲ ਤੋਂ ਇਨਕਾਰੀ ਨਹੀਂ ਹੋ ਸਕਦੀ।

ਡਾਕਟਰੀ ਕਰਵਾਉਣ ਤੇ ਜੇਕਰ ਪਤਾ ਲਗੇ ਕਿ ਮੁੰਡੇ ਜਾਂ ਕੁੜੀ ਵਿਚ ਕੋਈ ਸਾਧਾਰਣ ਨੁਕਸ ਹੈ ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਵਿਆਹ ਕਰਵਾਉਣ ਤੋਂ ਪਹਿਲਾਂ ਉਹ ਦੂਰ ਹੋ ਜਾਵੇ ਅਤੇ ਜੇਕਰ ਕਿਸੇ ਵਿਚ ਕੋਈ ਖਾਸ ਊਣਤਾਈ ਹੈ ਜਾਂ ਕਿਸੇ ਨੂੰ ਕੋਈ ਖਤਰਨਾਕ ਬੀਮਾਰੀ ਲਗੀ ਹੋਈ ਹੈ ਤਾਂ ਅਜੇਹਾ ਰੋਗ ਸਹੇੜਨੋਂ ਹਰ ਹਾਲਤ ਵਿਚ ਸੰਕੋਚ ਕਰਨਾ ਚਾਹੀਦਾ ਹੈ। ਲੋੜ ਇਸ ਗਲ ਦੀ ਹੈ ਕਿ ਵਿਆਹ ਸਮੇਂ ਦੇਹਾਂ ਦੋਹਾਂ ਸਾਥੀਆਂ ਦੀਆਂ ਪੂਰੇ ਤੌਰ ਤੇ ਅਰੋਗ ਹੋਣੀਆਂ ਚਾਹੀਦੀਆਂ ਹਨ ਤਾਂ ਤੇ ਉਹ ਵਿਆਹਤ ਜ਼ਿੰਦਗੀ ਨੂੰ ਭਲੀ ਪ੍ਰਕਾਰ ਬਸਰ ਕਰ ਸਕਣ।

ਪ੍ਰਸਪਰ ਵਾਕਫੀਅਤ:-ਪੱਛਮੀ ਲੋਕਾਂ ਨੂੰ ਇਕ ਗਲ ਬੜੀ ਅਨਹੋਣੀ ਅਤੇ ਅਸਹਿ ਜਾਪਦੀ ਹੈ ਕਿ ਸਾਡੇ ਮੁਲਕ ਵਿਚ ਅਨਜਾਣ ਮੁੰਡੇ ਕੁੜੀਆਂ ਦੇ ਵਿਆਹ ਹੋ ਜਾਂਦੇ ਹਨ। ਮੈਨੂੰ ਯਾਦ ਹੈ ਕਿ ਇਸ ਮਸਲੇ ਤੇ ਜਦ ਕਦੀ ਬਹਿਸ ਹੋਈ ਤਾਂ ਅਮ੍ਰੀਕਨ ਮੁੰਡੇ ਕੁੜੀਆਂ ਕਿਸ ਹੈਰਾਨੀ ਨਾਲ ਇਹ ਪੁਛਦੇ ਸਨ ਕਿ "ਕੀ ਇਹ ਸਚ ਹੈ ਕਿ ਤੁਹਾਡੇ