ਪੰਨਾ:ਪੂਰਬ ਅਤੇ ਪੱਛਮ.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪੮

ਪੂਰਬ ਅਤੇ ਪੱਛਮ

ਮੁਲਕ ਵਿਚ ਵਿਆਹ ਕਰਵਾਉਣ ਵਾਲੇ ਵਿਆਹ ਕਰਨ ਤੋਂ ਪਹਿਲਾਂ ਇਕ ਦੂਸਰੇ ਨੂੰ ਜਾਣਦੇ ਭੀ ਨਹੀਂ ਹੁੰਦੇ?" ਮੈਂ ਇਹ ਮਹਿਸੂਸ ਕਰਦਾ ਹਾਂ ਕਿ ਸਾਡੇ ਵਿਆਹ ਵਿਚ ਸਚ ਮੁਚ ਹੀ ਇਹ ਇਕ ਭਾਰੀ ਊਣਤਾਈ ਹੈ। ਕਿਡਾ ਅਨ੍ਹੇਰ ਹੈ ਕਿ ਜਿਨ੍ਹਾਂ ਦੋ ਸਾਥੀਆਂ ਨੇ ਸਾਰੀ ਉਮਰ ਮੋਢੇ ਨਾਲ ਮੋਢਾ ਡਾਹ ਕੇ ਜ਼ਿੰਦਗੀ ਬਤੀਤ ਕਰਨੀ ਹੈ ਵਿਆਹ ਤੋਂ ਪਹਿਲਾਂ ਉਨ੍ਹਾਂ ਦੀ ਉੱਕਾ ਹੀ ਕੋਈ ਵਾਕਫੀਅਤ ਨ ਹੋਵੇ!

ਕੁਝ ਸਮੇਂ ਤੋਂ ਮੁੰਡਿਆਂ ਵਲੋਂ, ਖਾਸ ਕਰਕੇ ਪੜ੍ਹੇ ਲਿਖੇ ਮੁੰਡਿਆਂ ਵਲੋਂ, ਇਹ ਇਛਿਆ ਪ੍ਰਗਟ ਹੋਣੀ ਅਰੰਭ ਹੋਈ ਹੈ ਕਿ ਵਿਆਹ ਤੋਂ ਪਹਿਲਾਂ ਉਹ ਆਪਣੀ ਸਾਥਣ ਨੂੰ ਦੇਖਣਾ ਜ਼ਰੂਰ ਚਾਹੁੰਦੇ ਹਨ। ਪੁਰਾਣੇ ਖਿਆਲਾਂ ਦੇ ਆਦਮੀ ਇਸ ਛੋਟੀ ਜਹੀ ਮੰਗ ਨੂੰ ਰਾਈ ਦਾ ਪਹਾੜ ਬਣਾ ਕੇ ਦੇਖ ਰਹੇ ਹਨ ਅਤੇ ਬੇਬਸੀ ਨਾਲ ਕਹਿੰਦੇ ਹਨ:-"ਬਸ, ਬਈ! ਕਲਜੁਗ ਆ ਗਿਆ! ਮੁੰਡੇ ਕੁੜੀਆਂ ਨੂੰ ਦੇਖ ਕੇ ਵਿਆਹ ਕਰਵਾਉਣਾ ਚਾਹੁੰਦੇ ਹਨ!! ਦਸੋ, ਭਲੇ ਖਾਨਦਾਨਾਂ ਦੀ ਭਲਿਆਈ ਕਿਥੇ ਰਹੀ!!!"।

ਸਾਡੀਆਂ ਲੜਕੀਆਂ ਨੇ ਹਾਲਾਂ ਇਹ ਖਾਹਸ਼ ਦਬਾ ਕੇ ਰਖੀ ਹੋਈ ਹੈ। ਹੌਲੀ ਹੌਲੀ ਉਹ ਭੀ ਪ੍ਰਗਟ ਕਰਨਗੀਆਂ। ਬਸ, ਫੇਰ ਤੇ ਸਾਡੇ ਪੁਰਾਣੇ ਖਿਆਲੀਆਂ ਦੇ ਭਾ ਦੀ ਹੇਠਲੀ ਉਤੇ ਆ ਜਾਵੇਗੀ।

ਅਸਲ ਗਲ ਇਹ ਹੈ ਕਿ ਆਦਰਸ਼ਕ ਵਿਆਹ ਲਈ ਇਨ੍ਹਾਂ ਚੋਰ ਝਾਤੀਆਂ ਨਾਲ ਕੁਝ ਨਹੀਂ ਬਣਦਾ। ਕੀ ਹੋਇਆ ਜੇਕਰ ਲੜਕੀ ਨੇ ਆਪਣੀ ਸਹੇਲੀ ਦੇ ਪਿਛੋ