ਪੰਨਾ:ਪੂਰਬ ਅਤੇ ਪੱਛਮ.pdf/156

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਆਹ

૧૫૧

ਕਰਨ ਵਾਸਤੇ ਵਿਆਹ ਤੋਂ ਪਹਿਲਾਂ ਇਕੱਠੀ ਹੋਣ ਵਾਲੀ ਜੋੜੀ ਨੂੰ ਇਕ ਦੂਸਰੇ ਦੇ ਸੁਭਾਵ ਤੋਂ ਚੰਗੀ ਤਰਾਂ ਵਾਕਫ ਹੋ ਜਾਣਾ ਚਾਹੀਦਾ ਹੈ ਅਤੇ ਹਰ ਇਕ ਨੂੰ ਚੰਗੀ ਤਰਾਂ ਛਾਨ ਬੀਨ ਕਰ ਲੈਂਣੀ ਚਾਹੀਦੀ ਹੈ ਕਿ ਦੁਸਰੀ ਪਾਰਟੀ ਦਾ ਸੁਭਾਵ ਸਭ ਤਰਾਂ ਉਸਦੇ ਅਨਕੂਲ ਹੈ। ਗਰਮ ਤੇ ਨਰਮ ਸੁਭਾਵਾਂ ਦੇ ਮੇਲ ਹੋਣੇ ਮੁਸ਼ਕਲ ਹਨ ਅਤੇ ਇਸ ਮਾਮੂਲੀ ਜਹੀ ਊਣਤਾਈ ਦੇ ਕਾਰਣ ਹੋਰ ਸਭ ਪਾਸਿਆਂ ਤੋਂ ਸ਼ਾਨਦਾਰ ਜੀਵਨ ਸੂਲਾਂ ਦੀ ਸੇਜ ਬਣ ਜਾਂਦਾ ਹੈ।

ਸਮਾਨ ਰਚੀਆਂ- ਆਦਰਸ਼ਕ ਵਿਆਹ ਲਈ ਜਿਥੇ ਸਮਾਨ ਸੁਭਾਵ ਗੱਡੀ ਦੇ ਪਹੀਆਂ ਦਾ ਕੰਮ ਦਿੰਦੇ ਹਨ, ਉਥੇ ਸਮਾਨ ਰੁਚੀਆਂ ਇਨ੍ਹਾਂ ਪਹੀਆਂ ਨੂੰ ਚੋਪੜ ਕੇ ਆਸਾਨੀ ਨਾਲ ਚਲਾਉਣ ਲਈ ਤੇਲ ਦਾ ਕੰਮ ਦਿੰਦੀਆਂ ਹਨ। ਵਿਆਹ ਕਰਵਾਉਣ ਵਾਲੇ ਸਾਥੀਆਂ ਦੀਆਂ ਆਸ਼ਾਵਾਂ, ਸੱਧਰਾਂ ਅਤੇ ਰੀਝਾਂ ਸਭ ਸਮਾਨ ਹੋਣੀਆਂ ਚਾਹੀਦੀਆਂ ਹਨ। ਐਸਾ ਨਹੀਂ ਹੋਣਾ ਚਾਹੀਦਾ ਕਿ ਲੜਕੀ ਦੀ ਦਿਲਚਸਪੀ ਤਾਂ ਹੋਵੇ ਕੋਮਲ ਉਨਰ, ਰਾਗ, ਗਾਉਣ ਤੇ ਹੋਰ ਅਜੇਹੀਆਂ ਸੂਖਮ ਰੁਚੀਆਂ ਵਲ ਤੇ ਉਸ ਦੀ ਸ਼ਾਦੀ ਹੋ ਜਾਵੇ ਜੰਗਲਾਤ ਦੇ ਮਹਿਕਮੇ ਦੇ ਅਫਸਰ ਨਾਲ ਜਿਥੇ ਸਾਰੀ ਜ਼ਿੰਦਗੀ ਜੰਗਲਾਂ ਵਿਚ ਹੀ ਵਤੀਤ ਕਰਨੀ ਪਵੇ, ਅਤੇ ਨਾ ਹੀ ਇਸ ਤਰਾਂ ਉਸ ਲੜਕੇ ਦੀ ਸ਼ਾਦੀ ਜਿਸ ਦੀ ਰੁਚੀ ਫਲਸਫਾਨਾ ਮਸਲਿਆਂ ਦੀ ਵਿਚਾਰ ਵਲ ਲਗੀ ਹੋਈ ਹੈ ਅਜੇਹੀ ਲੜਕੀ ਨਾਲ ਹੋਣੀ ਚਾਹੀਦੀ ਹੈ ਜੋ ਹਰ ਸਮੇਂ ਜਿਸਮਾਨੀ ਆਰਾਇਸ਼ ਵਿਚ