ਪੰਨਾ:ਪੂਰਬ ਅਤੇ ਪੱਛਮ.pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

૧૫ર

ਪੂਰਬ ਅਤੇ ਪੱਛਮ

ਤੇ ਨੱਚ ਟੱਪ ਕੇ ਦਿਨ ਗੁਜ਼ਾਰਨੇ ਚਾਹੁੰਦੀ ਹੋਵੇ। ਦੋਹਾਂ ਸਾਥੀਆਂ ਦੀਆਂ ਬਹੁਤ ਸਾਰੀਆਂ ਰੁਚੀਆਂ ਇਕੋ ਜਹੀਆਂ ਹੋਣੀਆਂ ਚਾਹੀਦੀਆਂ ਹਨ ਤਾਕਿ ਇਕ ਦੂਸਰੇ ਦਾ ਹਮਦਰਦ ਤੇ ਮਦਦਗਾਰ ਬਣ ਸਕੇ। ਜੇਕਰ ਅਜੇਹਾ ਜੋੜ ਨ ਹੋਵੇ ਤਾਂ ਗ੍ਰਿਹਸਤ ਦੀ ਗੱਡੀ ਚਲਣੀ ਔਖੀ ਹੋ ਜਾਂਦੀ ਹੈ ਕਿਉਂਕਿ ਉਹ ਗੱਡੀ ਕਿਸ ਪ੍ਰਕਾਰ ਸੁਧ ਚਲ ਸਕਦੀ ਹੈ ਜਿਸ ਦਾ ਇਕ ਬਲਦ ਤਾਂ ਪੂਰਬ ਵਲ ਨੂੰ ਖਿੱਚਦਾ ਹੋਵੇ ਤੇ ਦੂਸਰਾ ਤਾਣ ਲਾਵੇ ਪੱਛਮ ਵਲ ਨੂੰ।

ਉਚਾ ਆਚਰਣ-ਮਨੁੱਖਾ ਜੀਵਨ ਤਦ ਹੀ ਸਤਿਕਾਰ ਯੋਗ ਹੋ ਸਕਦਾ ਹੈ ਜੇਕਰ ਬੰਦੇ ਦਾ ਆਚਰਣ ਉਚ ਦਰਜੇ ਦਾ ਹੋਵੇ, ਖਾਸ ਕਰ ਕੇ ਆਦਰਸ਼ਕ ਵਿਆਹ ਦੀ ਤਾਂ ਉੱਚਾ ਆਚਰਣ ਉਹ ਪੱਕੀ ਨੀਂਹ ਹੈ ਜਿਸ ਤੇ ਜ਼ਿੰਦਗੀ ਦੇ ਸਾਰੇ ਮਕਾਨ ਤੇ ਮਕਾਨਾਂ ਤੇ ਚੁਬਾਰੇ ਪੈਣੇ ਹਨ। ਤਾਂ ਤੇ ਜ਼ਰੂਰੀ ਹੈ ਕਿ ਆਦਰਸ਼ਕ ਵਿਆਹ ਕਰਵਾਉਣ ਵਾਲੇ ਸਾਥੀਆਂ ਦਾ ਆਚਰਣ ਬਹੁਤ ਉੱਚੇ ਦਰਜੇ ਦਾ ਹੋਵੇ। ਉਹ ਤੁਛ ਗਿਰਾਵਟਾਂ ਦਾ ਸ਼ਿਕਾਰ ਕਦੀ ਭੀ ਨ ਬਣ ਸਕਣ। ਉਨ੍ਹਾਂ ਦਾ ਆਪਣੇ ਆਪ ਤੇ ਪੂਰਾ ਕਾਬੂ ਹੋਵੇ ਅਤੇ ਦਿਲਾਂ ਦੀਆਂ ਵਾਗਾਂ ਉਨ੍ਹਾਂ ਦੇ ਹਥ ਵਿਚ ਹੋਣ ਤਾਂ ਕਿ ਜਿਸ ਪਾਸੇ ਮਰਜ਼ੀ ਹੈ ਉਹ ਦਿਲ ਨੂੰ ਮੋੜੀ ਫਿਰਨ। ਉਨ੍ਹਾਂ ਵਿਚੋਂ ਹਰ ਇਕ ਛਾਤੀ ਤੇ ਹੱਥ ਰਖਕੇ ਮਾਣ ਨਾਲ ਇਹ ਕਹਿ ਸਕੇ ਕਿ "I am master of myself and the captain of my soul" ( ਮੈਂ ਆਪਣੇ