ਪੰਨਾ:ਪੂਰਬ ਅਤੇ ਪੱਛਮ.pdf/158

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਆਹ

੧੫੩

ਆਪ ਦਾ ਮਾਲਕ ਹਾਂ ਅਤੇ ਆਪਣੀ ਰੂਹ ਰੂਪੀ ਕਿਸ਼ਤੀ ਦਾ ਸਲਾਹ ਹਾਂ)। ਅਜੇਹੇ ਉਚੇ ਆਚਰਣ ਵਾਲੀਆਂ ਜੋੜੀਆਂ ਜਗ ਵਿਚ ਜਸ ਖਟਦੀਆਂ ਹਨ ਅਤੇ ਉਨ੍ਹਾਂ ਦਾ, ਘਰ ਸ੍ਵਰਗ ਦਾ ਨਜ਼ਾਰਾ ਬਣ ਜਾਂਦਾ ਹੈ ਜਿਸ ਦੀ ਚੋਬਦਾਰੀ ਦੇਵਤੇ ਪਏ ਕਰਦੇ ਹਨ।

ਇਨਸਾਨੀ ਜ਼ਿੰਦਗੀ ਵਿਚ ਉੱਚੇ ਆਚਰਣ ਦੀ ਅਹਿਮੀਅਤ ਉਸ ਅੰਗ੍ਰੇਜ਼ੀ ਕਹਾਵਤ ਤੋਂ ਭਲੀ ਪ੍ਰਕਾਰ ਪ੍ਰਗਟ ਹੁੰਦੀ ਹੈ ਜਿਸ ਵਿਚ ਕਿਹਾ ਹੈ ਕਿ "ਜੇਕਰ ਆਦਮੀ ਦੀ ਦੌਲਤ ਖੁਸ ਜਾਵੇ ਤਾਂ ਸਮਝੋ ਕ ਕੁਝ ਨਹੀਂ ਵਿਗੜਿਆ; ਜੇਕਰ ਸੇਹਤ ਖੋਈ ਜਾਵੇ ਤਾਂ ਮੰਨੋ ਕਿ ਕੁਝ ਘਾਟਾ ਪੈ ਗਿਆ ਹੈ, ਪ੍ਰੰਤੂ ਜੇਕਰ ਆਦਮੀ ਚਾਲਚਲਨ ਖੋ ਬੈਠੇ ਤਾਂ ਸਮਝੋ ਕਿ ਉਹ ਸਭ ਕੁਝ ਦੇ ਬੈਠਾ"। ਸੋ, ਇਸ ਉਚ ਆਚਰਣ ਜੇਹੀ ਅਮੋਲਕ ਵਸਤੂ ਨੂੰ ਹੱਥੋਂ ਕਦਾਚਿਤ ਨਹੀਂ ਜਾਣ ਦੇਣਾ ਚਾਹੀਦਾ ਅਤੇ ਖਾਸ ਕਰਕੇ ਆਦਰਸ਼ਕ ਵਿਆਹ ਦਾ ਤਾਂ ਇਹ ਇਕ ਅਤਿ ਜ਼ਰੂਰੀ ਅੰਗ ਹੈ।

ਪ੍ਰਸਪਰ ਪ੍ਰੇਮ:-ਆਮ ਤੌਰ ਤੇ ਭਾਵੇਂ ਇਨਸਾਨੀ ਜ਼ਿੰਦਗੀ ਦਾ ਹਰ ਇਕ ਪਹਿਲੂ ਪ੍ਰੇਮ ਤੋਂ ਬਿਨਾਂ ਬੜਾ ਸੱਖਣਾ ਜਿਹਾ ਜਾਪਦਾ ਹੈ, ਪ੍ਰੰਤੂ ਵਿਆਹ, ਅਤੇ ਖਾਸ ਕਰਕੇ ਇਕ ਆਦਰਸ਼ਕ ਵਿਆਹ, ਤਾਂ ਪ੍ਰੇਮ ਤੋਂ ਬਿਨਾਂ ਕੁਝ ਅਰਥ ਹੀ ਨਹੀਂ ਰਖਦਾ। ਆਦਰਸ਼ਕ ਵਿਆਹ ਕਰਵਾਉਣ ਵਾਲੀ ਜੋੜੀ ਦੇ ਦਿਲਾਂ ਵਿਚ ਪ੍ਰਸਪਰ ਪ੍ਰੇਮ ਕੁੱਟ ਕੁੱਟ ਕੇ