ਪੰਨਾ:ਪੂਰਬ ਅਤੇ ਪੱਛਮ.pdf/159

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫੪

ਪੂਰਬ ਅਤੇ ਪੱਛਮ

ਭਰਿਆ ਹੋਣਾ ਚਾਹੀਦਾ ਹੈ ਮਾਨੋ ਇਉਂ ਜਾਪੇ ਕਿ ਇਨ੍ਹਾਂ ਦੇ ਦਿਲ ਪ੍ਰੇਮ ਦੇ ਹੀ ਬਣੇ ਹੋਏ ਹਨ। ਪ੍ਰੰਤੂ ਇਹ ਪ੍ਰੇਮ ਕੀ ਹੋਵੇ?

ਪ੍ਰਸਪਰ ਪ੍ਰੇਮ ਇਕ ਦੂਸਰੇ ਦੀ ਜਸਮਾਨੀ ਬਨਾਵਟ, ਰੰਗ ਰੂਪ ਜਾਂ ਓਪਰੀ ਓਪਰੀ ਚੋਪੜਾ ਚਾਪੜੀ ਤੇ ਨਿਰਭਰ ਨਹੀਂ ਹੋਣਾ ਚਾਹੀਦਾ ਬਲਕਿ ਇਸ ਸਚੇ ਤੇ ਸੁਚੇ ਪ੍ਰੇਮ ਦੀ ਨੀਂਹ ਉਨ੍ਹਾਂ ਸਦੀਵੀ ਗੁਣਾਂ, ਉਨ੍ਹਾਂ ਪਵਿਤ੍ਰ ਸੱਧਰਾਂ ਤੇ ਆਸ਼ਨਾਵਾਂ ਤੇ ਹੋਣੀ ਚਾਹੀਦੀ ਹੈ ਜੋ ਮਨੁਖਾ ਜੀਵਨ ਨੂੰ ਉੱਚਾ ਬਣਾਉਂਦੇ ਹਨ। ਇਨ੍ਹਾਂ ਪਵਿਤ੍ਰ ਗੁਣਾਂ ਦੀ ਮਿਟੀ ਤੋਂ ਪੈਦਾ ਹੋਇਆ ਪੇਮ ਬੂਟਾ ਕਦੀ ਮੁਰਝਾਵੇਗਾ ਨਹੀਂ, ਬਲਕਿ ਜਿਉਂ ਜਿਉਂ ਵਿਆਹਤ ਜ਼ਿੰਦਗੀ ਦੇ ਸਾਲਾਂ ਰੂਪੀ ਪਾਣੀ ਨਾਲ ਇਸ ਨੂੰ ਸੇਂਚਿਆ ਜਾਵੇਗਾ ਇਹ ਦਿਨੋਂ ਦਿਨ ਵਧੇਗਾ, ਫੁਲੇਗਾ ਅਤੇ ਅੰਮ੍ਰਤ, ਭਿੰਨੇ ਫਲ ਲਗ ਕੇ ਫਲੇਗਾ। ਇਸ ਦੇ ਉਲਟ ਜੇਕਰ ਇਹ ਪ੍ਰੇਮ ਚਮੜੀ ਦੇ ਰੰਗ, ਨਕਸ਼ਾਂ ਦੀ ਨੁਹਾਰ ਤੇ ਅੱਖਾਂ ਦੀ ਚਮਕ ਤੇ ਹੀ ਨਿਰਭਰ ਹੈ ਤਾਂ ਇਹ ਸਦਾ ਸਾਥ ਨਹੀਂ ਦੇਵੇਗਾ, ਥੋੜੇ ਦਿਨਾਂ ਬਾਅਦ ਹੀ ਇਹ ਪ੍ਰੇਮ ਬੂਟਾ ਮੁਰਝਾ ਜਾਵੇਗਾ ਤੇ ਸਾਥੀਆਂ ਦੀ ਜ਼ਿੰਦਗੀ ਨਰਕ ਦਾ ਰੂਪ ਧਾਰ ਕੇ ਇਕ ਬੇ ਸੁਆਦੀ ਤੇ ਡਰਾਉਣੀ ਜ਼ਿੰਦਗੀ ਬਣ ਜਾਵੇਗੀ।

ਅਸੀਂ ਇਸ ਗਲ ਨੂੰ ਦੁਹਰਾਉਣਾ ਉਚਿਤ ਸਮਝਦੇ ਹਾਂ ਕਿ ਆਦਰਸ਼ਕ ਵਿਆਹ ਕਰਵਾਉਣ ਵਾਲਿਆਂ ਦਾ ਇਹ ਮੁਢਲਾ ਫਰਜ਼ ਹੈ ਕਿ ਉਹ ਇਕ ਦੂਸਰੇ ਨੂੰ, ਅਰਥਾਤ ਇਕ ਦੂਸਰੇ ਦੇ ਗੁਣਾਂ ਔਗਣਾਂ ਨੂੰ, ਠੋਕ ਵਜਾ ਕੇ ਤੇ