ਪੰਨਾ:ਪੂਰਬ ਅਤੇ ਪੱਛਮ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਭਯਤਾ


ਚਿਹਰਿਆਂ ਤੋਂ ਕੌਮੀ ਦਰਦ ਫੁਟ ਫੁਟ ਕੇ ਇਸ ਪਰਕਾਰ ਨਿਕਲ ਰਿਹਾ ਸੀ ਕਿ ਸਾਡੇ ਵਰਗੇ ਰਾਹ ਜਾਂਦੇ ਪਾਂਧੀ ਭੀ ਇਨ੍ਹਾਂ ਨਾਲ ਹਮਦਰਦੀ ਜ਼ਾਹਰ ਕਰਨੋਂ ਨਹੀਂ ਰਹਿ ਸਕਦੇ ਸਨ। ਪ੍ਰੰਤੂ ਸਾਡੀ ਇਹ ਹਮਦਰਦੀ ਓਪਰੀ ਓਪਰੀ ਜਿਹੀ ਸੀ, ਕਿਉਂਕਿ ਸਾਨੂੰ ਜਾਪਾਨੀ ਸ਼ਹਿਰ ਤੇ ਸ਼ਹਿਰਾਂ ਦੀ ਰੌਣਕ ਦੇਖਣ ਦੀ ਲੈ ਲਗੀ ਹੋਈ ਸੀ । ਇਸ ਲਈ ਅਸੀਂ ਬਜਾਏ ਯੋਕੋਹਾਮਾਂ ਵਿਚ ਠਹਿਰਨ ਅਤੇ ਉਥੋਂ ਦਾ ਦਰਦ ਵੰਡਾਉਣ ਦੇ, ਇਹ ਫੈਸਲਾ ਕੀਤਾ ਕਿ ਇਹ ਸ਼ਹਿਰ ਤਾਂ ਖਸਤਾ ਹੈ, ਚਲੋ ਟੋਕੀਓ, ਜੋ ਜਾਪਾਨ ਦੀ ਰਾਜਧਾਨੀ ਹੈ, ਦੀ ਸੈਰ ਕਰ ਆਈਏ । ਉਪਰੋਕਤ ਫੈਸਲੇ ਅਨੁਸਾਰ ਅਸੀਂ ਰੇਲਵੇ ਤੇ ਗਏ ਤੇ ਟਿਕਟ ਖਰੀਦ ਲਏ । ਸਟੇਸ਼ਨ ਤੇ ਭੀੜ ਬਿਲਕੁਲ ਨਹੀਂ ਸੀ, ਇਸ ਕਰਕੇ ਟਿਕਟ ਖਰੀਦਣ ਵਿਚ ਸਾਨੂੰ ਕੋਈ ਖਾਸ ਔਕੜ ਪੇਸ਼ ਨ ਆਈ । ਟਿਕਟ ਲੈ ਕੇ ਅਸੀਂ ਟੋਕੀਓ ਨੂੰ ਜਾਣ ਵਾਲੀ ਗੱਡੀ ਤੇ ਸਵਾਰ ਹੋ ਗਏ । ਉਥੇ ਜਾਕੇ ਸਾਰਾ ਦਿਨ ਖੂਬ ਸੈਰ ਕੀਤੀ ਅਤੇ ਤਿਰਕਾਲਾਂ ਪੈਣ ਤੇ ਵਾਪਸੀ ਦਾ ਖਿਆਲ ਕੀਤਾ । ਇਸ ਵੇਲੇ ਟੋਕੀਓ ਦੇ ਕਾਰਖਾਨੇ ਅਤੇ ਦਫਤਰ ਸਭ ਬੰਦ ਹੋ ਚੁੱਕੇ ਸਨ । ਸ਼ਹਿਰ ਵਿਚ ਖੂਬ ਗਹਿਮਾ ਗਹਿਮ ਸੀ, ਭੀੜ ਇਤਨੀ ਸੀ ਕਿ ਤਿਲ ਸੁਟਣ ਨੂੰ ਥਾਂ ਨਹੀਂ ਸੀ । ਜਿਧਰ ਨਜ਼ਰ ਮਾਰਦੇ ਖੁਦਾ ਦੀ ਖਲਕਤ ਦਾ ਸਮੁੰਦਰ ਠਾਠਾਂ ਮਾਰ ਰਿਹਾ ਦਿਖਾਈ ਦਿੰਦਾ ਸੀ । ਔਖੇ ਸੌਖੇ ਹੋ, ਮੋਢੇ ਨਾਲ ਮੋਢਾ ਮਾਰ, ਡਿਗਦੇ ਢਹਿੰਦੇ ਅਸੀਂ ਸਟੇਸ਼ਨ ਤੇ ਪੁਜੇ ਤਾਂ ਤੇ ਝਟ