ਪੰਨਾ:ਪੂਰਬ ਅਤੇ ਪੱਛਮ.pdf/160

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਆਹ

૧પપ

ਨਿਰਪੱਖ ਹੋ ਕੇ ਪੜਚੋਲਣ ਅਤੇ ਸ਼ੁਭ ਗੁਣਾਂ ਦੀ ਹੋਂਦ ਤੇ ਪ੍ਰਸਪਰ ਪ੍ਰੇਮ ਦੀ ਨੀਂਹ ਰਖਣ ਕਿਉਂਕਿ ਅਜੇਹਾ ਕਰਨ ਨਾਲ ਹੀ ਇਨਸਾਨੀ ਜ਼ਿੰਦਗੀ ਇਨਸਾਨੀ ਮਿਆਰ ਤੇ ਬਸਰ ਕੀਤੀ ਜਾ ਸਕੇਗੀ। ਕਵੀ ਦੇ ਇਨ੍ਹਾਂ ਬਚਨਾਂ ਵਿਚ ਕਿ "ਸੀਰਤ ਕੇ ਹਮ ਗੁਲਾਮ ਹੈਂ ਸੁਰਤ ਹੂਈ ਤੋ ਕਿਆ, ਸੁਰਖ ਓ ਸਫੈਦ ਮਿਟੀ ਕੀ ਮੂਰਤ ਹੁਈ ਤੋ ਕਿਆ", ਸਚਾਈ ਕੁੱਟ ਕੁੱਟ ਕੇ ਭਰੀ ਹੋਈ ਹੈ।

ਲਾਲਚ ਦੀ ਅਣਹੋਂਦ-ਇਹ ਗਲ ਕਹਿਣ ਦੀ ਉਕਾ ਹੀ ਲੋੜ ਨਹੀਂ ਜਾਪਦੀ ਕਿ ਆਦਰਸ਼ਕ ਵਿਆਹ ਕਰਵਾਉਣ ਵਿਚ ਕਿਸੇ ਪ੍ਰਕਾਰ ਦੇ ਭੀ ਲਾਲਚ ਦੀ ਕਣੀ ਨਹੀਂ ਹੋਣੀ ਚਾਹੀਦੀ। ਧਨ, ਮਾਲ, ਦੌਲਤ ਜਾਂ ਜ਼ਮੀਨ, ਮਕਾਨਾਂ ਆਦਿ ਦੇ ਲਾਲਚ ਵਿਚ ਆ ਕੇ ਕਰਵਾਇਆ ਵਿਆਹ ਆਦਰਸ਼ਕ ਵਿਆਹ ਨਹੀਂ ਕਹਾ ਸਕਦਾ ਅਤੇ ਨਾਂ ਹੀ ਅਜੇਹੇ ਵਿਆਹ ਵਿਚ ਉਹ ਖੁਸ਼ੀ ਪ੍ਰਾਪਤ ਹੋ ਸਕਦੀ ਹੈ ਜੋ ਆਦਰਸ਼ਕ ਵਿਆਹ ਵਿਚ ਹੋਣੀ ਚਾਹੀਦੀ ਹੈ। ਜੇਕਰ ਆਦਮੀ ਦੀ ਤਬੀਅਤ ਹੀ ਲਾਲਚੀ ਹੈ ਤਾਂ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਕਿ ਇਹ ਲਾਲਚ ਆਪਣੇ ਸਾਥੀ ਦੇ ਗੁਣਾਂ ਸੰਬੰਧੀ ਕੀਤਾ ਜਾਵੇ ਅਤੇ ਇਸ ਲਈ ਬਹੁਤੇ ਸ਼ੁਭ ਗੁਣਾਂ ਵਾਲਾ ਸਾਥੀ ਢੂੰਡਿਆਂ ਜਾਵੇ। ਦੁਨਿਆਵੀ ਲਾਲਚਾਂ ਦੇ ਫੰਦੇ ਵਿਚ ਫਸਕੇ ਆਪਣੀ ਜਾਨ ਨੂੰ ਕੰਡਿਆਂ ਤੇ ਕਦਾਚਿਤ ਨਹੀਂ ਪਾਉਣਾ ਚਾਹੀਦਾ।

ਮੁਕਦੀ ਗਲ ਇਹ ਹੈ ਕਿ ਦੁਨਿਆਵੀ ਲਾਲਚ