ਪੰਨਾ:ਪੂਰਬ ਅਤੇ ਪੱਛਮ.pdf/161

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫੬

ਪੂਰਬ ਅਤੇ ਪੱਛਮ

ਅਤੇ ਆਦਰਸ਼ਕ ਵਿਆਹ ਦੋ ਮੁਤਜ਼ਾਦ ਚੀਜ਼ਾਂ ਹਨ। ਜਿਥੇ ਲਾਲਚ ਹੈ ਉਥੇ ਆਦਰਸ਼ਕ ਵਿਆਹ ਨਹੀਂ ਹੋ ਸਕਦਾ ਅਤੇ ਜਿਥੇ ਆਦਰਸ਼ਕ ਵਿਆਹ ਹੋ ਰਿਹਾ ਹੈ ਉਥੇ ਲਾਲਚ ਦੀ ਬੂ ਤਕ ਭੀ ਨਹੀਂ ਆ ਸਕਦੀ।

ਆਰਥਕ ਸ੍ਵਤੰਤ੍ਰਤਾ:-ਆਦਰਸ਼ਕ ਵਿਆਹ ਲਈ ਜ਼ਰੂਰੀ ਹੈ ਕਿ ਇਹ ਜੋੜੀ ਆਰਥਕ ਤੌਰ ਤੇ ਬਿਲਕੁਲ ਸ੍ਹਵਤੰਤ੍ਰ ਹੋਵੇ। ਇਸਦਾ ਭਾਵ ਇਹ ਹੈ ਕਿ ਲੜਕੇ ਲਈ ਇਹ ਜ਼ਰੂਰੀ ਹੈ ਕਿ ਉਹ ਉਤਨੀ ਦੇਰ ਵਿਆਹ ਕਰਵਾਉਣ ਦਾ ਖਿਆਲ ਤਕ ਭੀ ਨ ਕਰੇ ਜਦ ਤਕ ਉਹ ਆਪਣੀ ਕਮਾਈ ਨਾਲ ਪੈਦਾ ਕੀਤੀ ਹੋਈ ਆਮਦਨ ਤੋਂ ਆਪਣੀ ਸਾਥਣ ਤੇ ਆਉਣ ਵਾਲੇ ਬਚਿਆ ਨੂੰ ਘਟ ਤੋਂ ਘਟ ਸਭਯ-ਜ਼ਿੰਦਗੀ ਦੀਆਂ ਮੁਢਲੀਆਂ ਜ਼ਰੂਰੀਅਤ ਪ੍ਰਪਤ ਕਰਕੇ ਨਹੀਂ ਦੇ ਸਕਦਾ। ਉਸ ਵਿਆਹੁਤ ਜ਼ਿੰਦਗੀ ਵਿਚ ਕੋਈ ਮੌਜ ਨਹੀਂ ਜਿਥੇ ਹਰ ਇਕ ਪੈਸਾ ਖਰਚਣ ਲਈ ਪਿਤਾ ਜੀ ਦੀ ਆਗਿਆ ਲੈਣੀ ਪੈਂਦੀ ਹੈ ਅਤੇ ਨਾਂ ਹੀ ਕਿਸੇ ਹੋਣਹਾਰ ਸਪੁਤ੍ਰ ਦਾ ਇਹ ਧਰਮ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਮਾਪਿਆਂ ਤੇ ਕਿਸੇ ਪ੍ਰਕਾਰ ਦਾ ਅਯੋਗ ਬੋਝ ਬਣੇ।

ਇਸ ਸੰਬੰਧ ਵਿਚ ਇਕ ਦਿਲਚਸਪ ਪ੍ਰਸ਼ਨ ਪੈਦਾ ਹੁੰਦਾ ਹੈ। ਵਰਤਮਾਨ ਜਹੇ ਬੇਕਾਰੀ ਦੇ ਜ਼ਮਾਨੇ ਵਿਚ ਕੀ ਇਹ ਉਚਿਤ ਨਹੀਂ ਕਿ ਜੇਕਰ ਲੜਕਾ ਆਪ ਬੇਕਾਰੀ ਦੇ ਕਾਰਨ ਕੁਝ ਦੇਰ ਲਈ ਲੋੜੀਂਦੀ ਪੂਰੀ ਆਮਦਨ ਨਹੀਂ