ਪੰਨਾ:ਪੂਰਬ ਅਤੇ ਪੱਛਮ.pdf/163

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫੮

ਪੂਰਬ ਅਤੇ ਪੱਛਮ

ਫਰਜ਼ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਬੱਚੀਆਂ ਨੂੰ ਇਸ ਲਾਇਕ ਬਨਾਉਣ ਕਿ ਉਹ ਆਦਰਸ਼ਕ ਵਿਆਹ ਕਰਵਾਉਣ ਦੇ ਅਧਿਕਾਰੀ ਹੋ ਜਾਣ।

ਇਸ ਕਾਂਡ ਦੀ ਸਮਾਪਤੀ ਤੋਂ ਪਹਿਲਾਂ ਅਸੀਂ ਇਕ ਦੋ ਹੋਰ ਜ਼ਰੂਰੀ ਮਾਮਲਿਆਂ ਸੰਬੰਧੀ ਵਿਚਾਰ ਕਰਨਾ ਚਾਹੁੰਦੇ ਹਾਂ। ਉਹ ਇਹ ਹਨ:-ਵਿਆਹ ਕਰਵਾਉਣ ਵਿਚ ਮਾਪਿਆਂ ਦੀ ਸਲਾਹ; ਵਿਆਹ ਦੀ ਰਸਮ ਅਤੇ ਵਿਆਹ ਕਰਵਾਉਣ ਦੀ ਲੋੜ। ਇਹ ਕਾਂਡ ਅਗੇ ਹੀ ਲੋੜ ਤੋਂ ਬਹੁਤਾ ਲੰਬਾ ਹੋ ਗਿਆ ਹੈ। ਇਸ ਲਈ ਅਸੀਂ ਇਨ੍ਹਾਂ ਮਾਮਲਿਆਂ ਤੇ ਵਿਚਾਰ ਬਹੁਤ ਸੰਖੇਪ ਤੌਰ ਤੇ ਹੀ ਕਰਾਂਗੇ।

ਪਹਿਲੀ ਗਲ ਸੰਬੰਧੀ ਕੇਵਲ ਇਤਨਾ ਕਹਿਣਾ ਕਾਫੀ ਹੈ ਕਿ ਯੋਗ ਇਹੀ ਹੈ ਕਿ ਵਿਆਹ ਕਰਵਾਉਣ ਵਿਚ ਮਾਪਿਆਂ ਦੀ ਸਲਾਹ ਲਈ ਜਾਵੇ; ਸਲਾਹ ਹੀ ਨ ਲਈ ਜਾਵੇ ਬਲਕਿ ਇਸ ਸਲਾਹ ਨੂੰ ਵਾਹ ਲਗਦੀ ਸਤਿਕਾਰਿਆ ਜਾਵੇ ਕਿਉਂਕਿ ਉਹ ਮਾਪੇ ਜਿਨ੍ਹਾਂ ਕਈ ਪ੍ਰਕਾਰ ਦੀਆਂ ਕੁਰਬਾਨੀਆਂ ਕਰ ਕੇ ਆਪਣੇ ਬੱਚਿਆਂ ਨੂੰ ਪਾਲਿਆ ਹੈ, ਪੜ੍ਹਾਇਆ ਹੈ ਅਤੇ ਹੋਰ ਲੋੜੀਂਦੇ ਹੁਨਰ ਸਿਖਾਏ ਹਨ ਇਸ ਅਹਿਮ ਮਾਮਲੇ ਸੰਬੰਧੀ ਸਲਾਹ ਦੇਣ ਲਗਿਆਂ ਆਪਣੇ ਬੱਚਿਆਂ ਦੇ ਭਵਿੱਖਤ ਸੁਖ ਤੇ ਆਰਾਮ ਨੂੰ ਕਦੀ ਅੱਖਾਂ ਤੋਂ ਓਹਲੇ ਨਹੀਂ ਕਰ ਸਕਦੇ। ਬਿਲਕੁਲ ਸੰਭਵ ਹੈ ਕਿ ਨਾ ਤਜ਼ਰਬਾਕਾਰੀ ਤੇ ਜੁਵਾ ਅਵਸਥਾ ਦੇ ਕਾਰਨ ਬੱਚੇ ਕਈ ਗਲਾਂ ਵਿਚ ਕੋਤਾਹੀ ਕਰ ਜਾਣ ਜਾਂ ਧੋਖਾ ਖਾ ਜਾਣ, ਪ੍ਰੰਤੂ ਇਨ੍ਹਾਂ ਦੇ ਮਾਪਿਆਂ ਨੇ ਦੁਨੀਆਂ ਦੇਖੀ ਹੋਈ ਹੈ,