ਪੰਨਾ:ਪੂਰਬ ਅਤੇ ਪੱਛਮ.pdf/165

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬੦

ਪੂਰਬ ਅਤੇ ਪੱਛਮ

ਇਕ ਲੜਕੀ ਵਿਆਹ ਜ਼ਰੂਰ ਕਰਾਵੇ? ਇਸ ਪ੍ਰਸ਼ਨ ਦਾ ਸਾਧਾਰਣ ਉਤ੍ਰ ਇਹ ਹੈ ਕਿ ਇਸ ਗਲ ਦਾ ਫੈਸਲਾ ਕਿ ਲੜਕੇ ਜਾਂ ਲੜਕੀ ਨੇ ਵਿਆਹ ਕਰਵਾਉਣਾ ਹੈ ਜਾਂ ਨਹੀਂ ਉਨ੍ਹਾਂ ਦੇ ਆਪਣੇ ਹਥ ਹੋਣਾ ਚਾਹੀਦਾ ਹੈ। ਮਾਪਿਆਂ ਜਾਂ ਕਿਸੇ ਹੋਰ ਦਾ ਇਹ ਕੋਈ ਅਧਿਕਾਰ ਨਹੀਂ ਕਿ ਉਹ ਇਨ੍ਹਾਂ ਨੂੰ ਵਿਆਹ ਕਰਵਾਉਣ ਜਾਂ ਨ ਕਰਵਾਉਣ ਲਈ ਮਜਬੂਰ ਕਰਨ। ਮਾਪਿਆਂ ਦਾ ਫਰਜ਼ ਕੇਵਲ ਬਚਿਆਂ ਦੀ ਪ੍ਰਿਤਪਾਲ ਕਰਨੀ ਅਤੇ ਉਨ੍ਹਾਂ ਨੂੰ ਵਿਦਿਆ ਦੇਣ ਦਾ ਹੈ, ਇਸ ਤੋਂ ਉਪ੍ਰੰਤ ਬਚਿਆਂ ਨੂੰ ਪੂਰਣ ਆਜ਼ਾਦੀ ਹੋਣੀ ਚਾਹੀਦੀ ਹੈ ਜਿਸ ਤਰਾਂ ਉਹ ਚਾਹੁਣ ਆਪਣੇ ਜੀਵਨ ਨੂੰ ਵਤੀਤ ਕਰਨ।

ਪੱਛਮੀਂ ਦੇਸਾਂ ਵਿਚ ਆਮ ਤੌਰ ਤੇ ਬਹੁਤ ਸਾਰੇ ਆਦਮੀ ਅਤੇ ਔਰਤਾਂ ਇਸ ਪ੍ਰਕਾਰ ਦੇ ਮਿਲਦੇ ਹਨ ਜਿਨ੍ਹਾਂ ਵਿਆਹ ਨਹੀਂ ਕਰਵਾਏ ਹੁੰਦੇ ਅਤੇ ਨਾਂਹੀ ਉਨ੍ਹਾਂ ਵਿਆਹ ਕਰਵਾਉਣਾ ਹੁੰਦਾ ਹੈ। ਮੈਂ ਅਮ੍ਰੀਕਾ ਵਿਚ ਕਈ ਅਜੇਹੇ ਆਦਮੀ ਤੇ ਔਰਤਾਂ ਦੇਖੇ ਹਨ ਜਿਨ੍ਹਾਂ ਵਿਆਹ ਨਹੀਂ ਕਰਵਾਇਆ ਹੋਇਆ ਸੀ ਅਤੇ ਇਹ ਇਸ ਕਰਕੇ ਨਹੀਂ ਕਿ ਉਹ ਵਿਆਹਤ ਜ਼ਿੰਦਗੀ ਦੀਆਂ ਜੁਮੇਵਾਰੀਆਂ ਨਹੀਂ ਸੰਭਾਲ ਸਕਦੇ ਸਨ, ਬਲਕਿ ਕੇਵਲ ਇਸ ਲਈ ਕਿ ਉਨ੍ਹਾਂ ਆਪਣੇ ਦਿਲਾਂ ਵਿਚ ਫੈਸਲਾ ਕੀਤਾ ਹੋਇਆ ਸੀ ਕਿ ਦੁਨੀਆਂ ਵਿਚ ਵਿਆਹ ਕਰਵਾ ਕੇ ਬੱਚੇ ਪੈਦਾ ਕਰਨਾ ਹੀ ਇਸਤ੍ਰੀ ਪੁਰਸ਼ ਦਾ ਸਭ ਤੋਂ ਮੁਖ ਤੇ ਵਡਾ ਧਰਮ ਨਹੀਂ। ਇਸ ਜ਼ਿੰਦਗੀ ਨੂੰ ਹੋਰ ਕੰਮਾਂ ਵਿਚ ਭੀ