ਪੰਨਾ:ਪੂਰਬ ਅਤੇ ਪੱਛਮ.pdf/168

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ਛੇਵਾਂ

ਘਰੋਗੀ ਜ਼ਿੰਦਗੀ

ਇਨਸਾਨੀ ਜ਼ਿੰਦਗੀ ਵਿਚ ਘਰੋਗੀ ਜ਼ਿੰਦਗੀ ਦਾ ਪਹਿਲੂ ਸਭ ਤੋਂ ਲੋੜੀਂਦਾ, ਜ਼ਰੂਰੀ ਅਤੇ ਪਵਿੱਤ੍ਰ ਪਹਿਲੂ ਹੈ। ਸਿਖ ਗੁਰੂ ਸਾਹਿਬਾਨ ਨੇ ਗ੍ਰਿਹਸਤ ਆਸ਼ਰਮ ਨੂੰ ਸਭ ਤੋਂ ਪਵਿਤ੍ਰ ਧਰਮ ਫਰਮਾਇਆ ਹੈ ਅਤੇ ਇਸਦੀ ਪ੍ਰਸੰਸਾ ਇਥੋਂ ਤਕ ਕੀਤੀ ਹੈ ਕਿ ਇਸਨੂੰ ਮੁਕਤੀ ਪ੍ਰਾਪਤ ਕਰਨ ਦਾ ਸਾਧਨ ਮੰਨਿਆ ਹੈ 'ਨਾਨਕ ਸਤਿਗੁਰ ਭੇਟਿਐ ਪੂਰੀ ਹੋਵੈ ਜੁਗਤਿ। ਹਸੰਦਿਆਂ, ਖੇਲੰਦਿਆਂ, ਪੈਨੰਦਿਆਂ, ਖਾਵੰਦਿਆਂ, ਵਿਚੇ ਹੋਵੈ ਮੁਕਤਿ"।

ਗ੍ਰਿਹਸਤ ਜਹੇ ਪਵਿੱਤ੍ਰ, ਆਸ਼ਰਮ ਵਿਚ ਘਰੋਗੀ ਜ਼ਿੰਦਗੀ ਦੀ ਖਾਸ ਥਾਂ ਹੈ ਕਿਉਂਕਿ ਜੇਕਰ ਜਗਿਆਸੂ ਜੀਵਾਂ ਦੀ ਘਰੋਗੀ ਜ਼ਿੰਦਗੀ ਸਭ ਪਾਸਿਆਂ ਤੋਂ ਨਿਪੁੰਨ ਤੇ ਸ਼੍ਰੇਸ਼ਟ ਹੋਵੇ ਤਾਂ ਗ੍ਰਿਹਸਤ ਮਾਰਗ ਵਿਚ ਚਲਦਿਆਂ ਕੋਈ ਖਾਸ ਔਕੜ ਪੇਸ਼ ਨਹੀਂ ਆਉਂਦੀ ਅਤੇ ਇਹ ਮਾਰਗ ਸਚ ਮੁਚ ਹੀ ਮੁਕਤੀ ਪ੍ਰਾਪਤ ਕਰਨ ਦਾ ਸਭ ਤੋਂ ਸੁਖੱਲਾ ਸਾਧਨ ਸਾਬਤ ਹੁੰਦਾ ਹੈ। ਘਰੋਗੀ ਜ਼ਿੰਦਗੀ ਦੀ ਅਹਿਮੀਅਤ ਇਸ ਲਈ ਭੀ ਬਹੁਤੀ ਹੈ ਕਿ ਇਸਦੇ ਵਾਯੂ ਮੰਡਲ ਦਾ ਅਸਰ ਜ਼ਿੰਦਗੀ ਦੇ ਹੋਰ ਪਹਿਲੂਆਂ ਤੇ ਪੈਂਦਾ ਹੈ, "ਘਰ ਸਖ ਵਸਿਆ ਬਾਹਰ ਸੁਖ ਪਾਇਆ", ਜੇਕਰ ਘਰ ਵਿਚ ਸੁਖ ਤੇ ਆਰਾਮ ਹੈ ਤਾਂ ਬਾਹਰੋਂ ਭੀ ਇਸੇ