ਪੰਨਾ:ਪੂਰਬ ਅਤੇ ਪੱਛਮ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੦

ਪੂਰਬ ਅਤੇ ਪੱਛਮ


ਪਟ ਟਿਕਟ ਲੈਕੇ ਯੋਕੋਹਾਮਾਂ ਨੂੰ ਵਾਪਸ ਹੋ ਜਾਈਏ। ਪ੍ਰੰਤੂ ਉਥੇ ਇਕ ਹੋਰ ਹੀ ਅਲੌਕਿਕ ਦ੍ਰਿਸ਼ਅ ਬਝਿਆ ਹੋਇਆ ਸੀ । ਪੰਜ ਛੇ ਬਾਰੀਆਂ ਤੋਂ ਟਿਕਟ ਮਿਲ ਰਹੇ ਸਨ ਅਤੇ ਹਰ ਇਕ ਬਾਰੀ ਅਗੇ ਤੀਵੀਆਂ ਪੁਰਸ਼ ਦੋ ਦੋ ਤਿੰਨ ਤਿੰਨ ਕਿਯੂ ਅਰਥਾਤ ਕਤਾਰਾਂ ਨੂੰ ਫਰਲਾਂਗ ਫਰਲਾਂਗ ਲੰਮੀਆਂ ਬੰਨੀ ਖੜੇ ਸਨ ਅਤੇ ਇਕ ਇਕ ਕਰਕੇ ਆਪੋ ਆਪਣੇ ਟਿਕਟ ਲੈ ਰਹੇ ਸਨ। ਟਿਕਟ ਲੈਣ ਵਾਲਿਆਂ ਦੀ ਗਿਣਤੀ ਕਈ ਹਜ਼ਾਰ ਹੋਵੇਗੀ ਪ੍ਰੰਤੂ ਰੌਲੇ ਗੌਲੇ ਦਾ ਨਾਮ ਨਿਸ਼ਾਨ ਭੀ ਨਹੀਂ ਸੀ, ਇਉਂ ਜਾਪਦਾ ਸੀ ਕਿ ਉਥੇ ਕਿਸੇ ਪ੍ਰਕਾਰ ਦਾ ਇਕੱਠ ਹੀ ਨਹੀਂ । ਇਸ ਤੋਂ ਵਧ ਹੈਰਾਨੀ ਦੀ ਗੱਲ ਇਹ ਸੀ ਕਿ ਪੁਲਸ ਦਾ ਕੋਈ ਆਦਮੀ ਸਟੇਸ਼ਨ ਦੇ ਲਾਗੇ ਸ਼ਾਗੇ ਭੀ ਫਿਰਦਾ ਨਜ਼ਰ ਨਹੀਂ ਆਉਂਦਾ ਸੀ । ਹਾਂ, ਇਹ ਹਜ਼ਾਰਾਂ ਦੀ ਗਿਣਤੀ ਵਿਚ ਜਾਪਾਨੀ ਆਦਮੀ ਅਤੇ ਤ੍ਰੀਮਤਾਂ ਆਪਣੀ ਆਦਤ ਅਨੁਸਾਰ ਚੁਪ ਕੀਤੀ ਖੜੇ ਸਨ। ਸਾਨੂੰ ਪਤਾ ਤਾਂ ਲਗ ਗਿਆ ਕਿ ਇਨਾਂ ਕਤਾਰਾਂ ਦਾ ਕੀ ਮਤਲਬ ਹੈ ਪ੍ਰੰਤੂ ਇਹ ਖਿਆਲ ਕੀਤਾ ਕਿ ਜੇਕਰ ਅਸੀਂ ਆਪਣੀ ਵਾਰੀ ਅਨੁਸਾਰ ਟਿਕਟ ਲਿਆ ਤਾਂ ਘੰਟਾ ਡੇਢ ਘੰਟਾ ਜ਼ਰੂਰ ਉਥੇ ਉਡੀਕਣਾ ਪਵੇਗਾ । ਇਸ ਲਈ ਅਸੀਂ ਚਾਰੇ ਸਾਰੀਆਂ ਕਤਾਰਾਂ ਨੂੰ ਪਿਛੇ ਛਡਕੇ ਇਕ ਬਾਰੀ ਦੇ ਸਾਹਮਣੇ ਜਾ ਖਲੋਤੇ ਅਤੇ ਉਥੇ ਜੋ ਆਦਮੀ ਟਿਕਟ ਲੈ ਰਿਹਾ ਸੀ ਉਸ ਦੇ ਨਾਲ ਹੀ ਮੈਂ ਭੀ ਆਪਣਾ ਹੱਥ ਅਗੇ ਨੂੰ ਪਸਾਰਕੇ 'ਯੋਕੋਹਾਮਾਂ ਦੇ ਚਾਰ ਟਿਕਟ' ਦੀ ਸਦਾ ਗਜਾ ਦਿਤੀ । ਬਾਰੀ ਵਿਚ ਇਕੱਠੇ ਦੋ ਹਥ ਦੇਖਕੇ ਟਿਕਟ ਦੇਣ