ਪੰਨਾ:ਪੂਰਬ ਅਤੇ ਪੱਛਮ.pdf/170

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਰੋਗੀ ਜ਼ਿੰਦਗੀ

੧੬੫

ਜੋੜੀਆਂ ਚੰਗੀਆਂ ਨਹੀਂ ਬਣੀਆਂ ਉਨ੍ਹਾਂ ਦਾ ਘਰੋਗੀ ਜੀਵਨ ਕੁਦਰਤੀ ਤੌਰ ਤੇ ਦੁਖੀ ਹੁੰਦਾ ਹੈ।

੧-ਟੱਬਰਦਾਰੀ

ਟੱਬਰਦਾਰੀ ਦੇ ਸੰਬੰਧ ਵਿਚ ਪੂਰਬੀ ਜਾਂ ਪੱਛਮੀ ਜ਼ਿੰਦਗੀ ਆਦਰਸ਼ਕ ਜ਼ਿੰਦਗੀ ਨਹੀਂ ਕਹੀ ਜਾ ਸਕਦੀ ਕਿਉਂਕਿ ਸਮੁਚੇ ਤੌਰ ਤੇ ਇਨ੍ਹਾਂ ਦੋਹਾਂ ਵਿਚ ਕਾਫੀ ਊਣਤਾਈਆਂ ਹਨ। ਇਸਦਾ ਮਤਲਬ ਇਹ ਨਹੀਂ ਕਿ ਨੂੰ ਆਦਰਸ਼ਕ ਟੱਬਰਦਾਰੀ ਪੂਰਬ ਜਾਂ ਪੱਛਮ ਵਿਚ ਬਿਲਕੁਲ ਹੀ ਨਹੀਂ ਪਾਈ ਜਾਂਦੀ ਬਲਕਿ ਇਹ ਹੈ ਕਿ ਅਜੇਹੇ ਟੱਬਰਾਂ ਦੀ ਗਿਣਤੀ ਦੁਸਰੇ ਟੱਬਰਾਂ ਨਾਲੋਂ ਬਹੁਤ ਘਟ ਹੈ। ਆਦਰਸ਼ਕ ਟੱਬਰਦਾਰੀ ਦਾ ਵਾਸਾ ਉਨ੍ਹਾਂ ਘਰਾਂ ਵਿਚ ਹੀ ਹੋ ਸਕਦਾ ਹੈ ਜਿਨ੍ਹਾਂ ਵਿਚ ਇਸਤ੍ਰੀ-ਭਰਤਾ ਦੇ ਪ੍ਰਸਪਰ ਸੰਬੰਧ ਘਿਉ ਖਿਚੜੀ ਵਾਂਗ ਹੋਣ। ਇਸਤ੍ਰੀ-ਭਰਤਾ ਦਾ ਇਕ ਦੂਸਰੇ ਨਾਲ ਅਸਲੀ ਅਰਥਾਂ ਵਿਚ ਅਭੇਦ ਹੋਣਾ ਆਦਰਸ਼ਕ ਟੱਬਰਦਾਰੀ ਦਾ ਭੇਦ ਹੈ। ਪ੍ਰੰਤੂ ਇਹ ਗਲ ਅਫਸੋਸ ਨਾਲ ਕਹਿਣੀ ਪੈਂਦੀ ਹੈ ਕਿ ਸਵਾਏ ਹਥਾਂ ਦੀਆਂ ਉਂਗਲਾਂ ਤੇ ਗਿਣਨ ਜੋਗੀਆਂ ਮਿਸਾਲਾਂ ਦੇ ਇਸਤ੍ਰੀ ਪੁਰਸ਼ ਦੀ ਇਹ ਅਭੇਦਤਾ ਪੱਛਮ ਜਾਂ ਪੂਰਬ ਵਿਚ ਕਿਤੇ ਨਹੀਂ ਪਾਈ ਜਾਂਦੀ।

ਪੱਛਮ ਵਿਚ ਭਾਵੇਂ ਓਪਰੀ ਓਪਰੀ ਖੁਸ਼ੀ ਹਰ ਇਕ ਘਰ ਵਿਚ ਪਾਈ ਜਾਂਦੀ ਹੈ, ਪ੍ਰੰਤੂ ਅਸਲੀ ਖੁਸ਼ੀ ਕੇਵਲ ਵਿਰਲੇ ਘਰਾਂ ਵਿਚ ਹੀ ਹੁੰਦੀ ਹੈ। ਇਨ੍ਹਾਂ ਵਿਰਲੇ ਘਰਾਂ