ਪੰਨਾ:ਪੂਰਬ ਅਤੇ ਪੱਛਮ.pdf/171

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬੬

ਪੂਰਬ ਅਤੇ ਪੱਛਮ

ਵਿਚ ਤੁਸੀਂ ਦੇਖੋਗੇ ਕਿ ਵੈਸੇ ਭਾਵੇਂ ਆਰਥਕ ਨੁਕਤਾ ਨਿਗਾਹ ਤੋਂ ਇਨ੍ਹਾਂ ਦੀ ਹਾਲਤ ਕੋਈ ਖਾਸ ਚੰਗੀ ਨ ਹੋਵੇ, ਪ੍ਰੰਤੂ ਇਸਤ੍ਰੀ ਮਰਦ ਦੇ ਪ੍ਰਸਪਰ ਸਚੇ, ਸੁਚੇ ਤੇ ਚੰਗੇ ਪ੍ਰੇਮ ਦੇ ਕਾਰਨ ਉਨ੍ਹਾਂ ਵਿਚ ਆਈ ਅਭੇਦਤਾ ਇਕ ਦੂਸਰੇ ਦੇ ਦੁਖਾਂ ਤਕਲੀਫਾਂ ਜਾਂ ਔਕੜਾਂ ਦੀ ਦਵਾਈ ਹੈ। ਜੇਕਰ ਵਾਹਿਗੁਰੂ ਨੇ ਮਾਇਆ ਦੇ ਭੀ ਖੁਲੇ ਗਫੇ ਬਖਸ਼ ਛਡੇ ਹਨ ਤਾਂ ਸੋਨੇ ਤੇ ਸੁਹਾਗਾ ਹੈ, ਜ਼ਿੰਦਗੀ ਹਰ ਪਹਿਲੂ ਤੋਂ ਸ਼ਾਂਤ ਪੂਰਬਕ ਹੈ ਕਿਉਂਕਿ ਕਿਸੇ ਗਲ ਦੀ ਪ੍ਰਵਾਹ ਜੁ ਨ ਹੋਈ। ਤੰਗਦਸਤੀ ਦੀ ਹਾਲਤ ਵਿਚ ਭੀ ਜ਼ਿੰਦਗੀ ਨੂੰ ਦੁੱਭਰ ਨਹੀਂ ਬਣਾਇਆ ਜਾਂਦਾ। ਇਸਤ੍ਰੀ ਮਰਦ, ਅਤੇ ਮਰਦ ਇਸਤ੍ਰੀ ਦਾ ਸਹਾਰਾ ਹੈ ਅਤੇ ਦੋਵੇਂ ਇਕ ਦੂਸਰੇ ਨੂੰ ਕੋਸਣ ਦੀ ਥਾਂ ਇਕ ਦੂਸਰੇ ਦੀਆਂ ਔਕੜਾਂ ਆਪਣੀਆਂ ਔਕੜਾਂ ਸਮਝਕੇ ਉਨ੍ਹਾਂ ਵਿਚ ਸਹਾਇਕ ਹੁੰਦੇ ਹਨ। ਕ੍ਰੋਧ ਉਨ੍ਹਾਂ ਦੇ ਦਿਲਾਂ ਤੋਂ ਅਨਜਾਣ ਹੈ ਅਤੇ ਕੌੜਾ ਬਚਨ ਉਨ੍ਹਾਂ ਦੀ ਰਸਨਾ ਨੇ ਬੋਲਣਾ ਨਹੀਂ ਸਿਖਿਆ। ਬਸ ਹਰ ਗਲ ਵਿਚ ਮਿਠਾਸ ਅਤੇ ਪ੍ਰੇਮ ਹੈ, ਦੁਖ ਵਾਲੀ ਗਲ ਤੇ ਝਟ ਪਟ ਪਰਦਾ ਪਾਇਆ ਜਾਂਦਾ ਹੈ; ਜੋ ਕੁਝ ਪਤੀ ਬਾਹਰੋਂ ਕਮਾ ਕੇ ਲਿਆਉਂਦਾ ਹੈ ਸੁਪਤਨੀ ਉਸ ਨੂੰ ਵਰਤਣ ਵਿਚ ਦੁਗਣਾ ਕਰਕੇ ਦਿਖਾਉਂਦੀ ਹੈ, ਅਤੇ ਮਾਲਕ ਦੀ ਖੁਸ਼ੀ ਵਿਚ "ਰਾਜ਼ੀ ਬਰ ਰਜ਼ਾ" ਰਹਿੰਦੇ ਹੋਏ ਅਤਟ ਖੁਸ਼ੀਆਂ ਮਾਣਦੇ ਹਨ। ਕਵੀ ਦੇ ਹੇਠ ਲਿਖੇ ਬਚਨ ਇਨ੍ਹਾਂ ਘਰਾਂ ਤੇ ਇੰਨ ਬਿੰਨ ਘਟਦੇ ਹਨ:- ਅਮੀਰੀ ਮਾਲ ਓ ਦੌਲਤ ਮੈਂ, ਸਮਝਨਾ ਕਮ ਨਿਗਾਹੀ ਹੈ।