ਪੰਨਾ:ਪੂਰਬ ਅਤੇ ਪੱਛਮ.pdf/173

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬੮

ਪੂਰਬ ਅਤੇ ਪੱਛਮ

ਸੰਜਮ ਨਾਲ ਨਿਪਟਾਇਆ ਜਾਂਦਾ ਹੈ।

ਅਜੇਹੇ ਵਿਰਲੇ ਘਰਾਂ ਤੋਂ ਬਿਨਾਂ ਪੱਛਮੀ ਮੁਲਕਾਂ ਦੇ ਆਮ ਘਰਾਂ ਦੀ ਟੱਬਰਦਾਰੀ ਕੋਈ ਖਾਸ ਸੁਆਦਲੀ ਨਹੀਂ। ਘਰ ਤੋਂ ਬਾਹਰ ਬੇਸ਼ਕ ਇਸਤ੍ਰੀ ਪੁਰਸ਼ ਦੋਵੇਂ ਹੀ ਇਹ ਜ਼ਾਹਰ ਕਰਦੇ ਹਨ ਕਿ ਉਹ ਇਕ ਦੂਸਰੇ ਨਾਲ ਘਿਉ ਖਿਚੜੀ ਤੇ ਇਕ ਦੂਸਰੇ ਤੇ ਬੜੇ ਖੁਸ਼ ਹਨ, ਪ੍ਰੰਤੂ ਪਤਾ ਹੀ ਤਦ ਲਗਦਾ ਹੈ। ਜਦ ਮਿਸਜ਼ ਸਮਿਥ ਹੋਰੀਂ ਜੱਜ ਪਾਸ ਮਿਸਟਰ ਸਮਿਥ ਨੂੰ ਤਲਾਕ ਦੇਣ ਲਈ ਦਰਖਾਸਤ ਕਰਦੇ ਹਨ ਜਾਂ ਮਿਸਟਰ ਸਮਿਥ ਆਪਣੀ ਮਿਸਜ਼ ਤੋਂ ਤੰਗ ਆ ਕੇ ਇਹ ਪੈਂਤੜਾ ਅਖਤਿਆਰ ਕਰਦਾ ਹੈ। ਬਹੁਤੇ ਘਰਾਂ ਵਿਚ ਖੁਸ਼ੀ ਦੀ ਜ਼ਿੰਦਗੀ ਉੱਕਾ ਹੀ ਨਸੀਬ ਨਹੀਂ ਹੁੰਦੀ। ਇਸਤ੍ਰੀ ਸਦਾ ਆਪਣੇ ਹੀ ਹਾਰ ਸ਼ਿੰਗਾਰ ਅਤੇ ਆਪਣੀਆਂ ਹੀ ਸਹੂਲੀਅਤਾਂ ਦੀ ਪ੍ਰਵਾਹ ਕਰਦੀ ਹੈ ਅਤੇ ਮਰਦ ਇਸ ਫਿਕਰ ਵਿਚ ਰਹਿੰਦਾ ਹੈ ਕਿ ਕਿਸ ਤਰਾਂ ਕਮਾਈ ਕਰ ਕੇ ਉਹ ਇਸਦੀਆਂ ਲੋੜਾਂ ਨੂੰ ਪੂਰੀਆਂ ਕਰ ਸਕਦਾ ਹੈ। ਜਦ ਤਕ ਖਾਣ, ਪੀਣ ਤੇ ਹੰਢਾਉਣ ਨੂੰ ਚੰਗਾ ਮਿਲਦਾ ਗਿਆ ਤੇ ਹਫ਼ਤੇਵਾਰ ਸਿਨੇਮਾਂ ਤੇ ਨਾਚ ਘਰਾਂ ਦੀਆਂ ਸੈਰਾਂ ਹੁੰਦੀਆਂ ਰਹੀਆਂ ਮੀਆਂ ਬੀਵੀ ਦੀ ਚੰਗੀ ਨਿਭ ਗਈ; ਅਤੇ ਜਿਸ ਵੇਲੇ ਇਨ੍ਹਾਂ ਗੱਲਾਂ ਵਿਚ ਕਿਸੇ ਪ੍ਰਕਾਰ ਦੀ ਊਣਤਾਈ ਵਾਪਰਨ ਲਗੀ ਤੜੱਕ ਤਲਾਕ ਤਕ ਨੌਬਤ ਪੁਜ ਜਾਂਦੀ ਹੈ। ਫੇਰ ਇਹ ਖਿਆਲ ਉੱਕਾ ਹੀ ਨਹੀਂ ਕਿ ਨਿੱਕੇ ਨਿੱਕੇ ਬੱਚੇ ਹਨ, ਇਨ੍ਹਾਂ ਦਾ ਕੀ ਹਾਲ ਹੋਉ! ਉਹ ਜਾਨਣ ਉਨ੍ਹਾਂ ਦਾ ਪਿਉ, ਮੇਮ ਸਾਹਿਬ ਕੋਈ ਹੋਰ ਠਿਕਾਣੇ