ਪੰਨਾ:ਪੂਰਬ ਅਤੇ ਪੱਛਮ.pdf/175

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੭੦

ਪੂਰਬ ਅਤੇ ਪੱਛਮ

ਬਹੁਤੀ ਦੇਰ ਗੁਝੀ ਨਹੀਂ ਰਹਿ ਸਕਦੀ। ਅਸਲੀਅਤ ਪ੍ਰਗਟ ਹੋਣ ਲਗਦੀ ਹੈ ਤਾਂ ਮਲੂਮ ਹੁੰਦਾ ਹੈ ਕਿ ਵਿਆਹ ਸਮੇਂ ਦਾ ਪ੍ਰੇਮ ਐਵੇਂ ਝੂਠਾ ਪ੍ਰੇਮ ਹੀ ਸੀ। ਤਾਂਤੇ ਲੋੜ ਇਹ ਹੈ ਕਿ ਟੱਬਰਦਾਰੀ ਦੀ ਨਿਉਂ ਜਿਸਮਾਨੀ ਸਿਫਤਾਂ ਦੀ ਥਾਂ ਇਖਲਾਕੀ ਸਿਫਤਾਂ ਦੇ ਅਧਾਰ ਤੇ ਰਖੀ ਜਾਵੇ, ਤਾਕਿ ਇਕ ਵਾਰ ਦੀ ਪ੍ਰੇਮ ਗੰਢ ਬਝੀ ਹੋਈ ਦਿਨੋਂ ਦਿਨ ਪੀਡੀ ਹੀ ਹੁੰਦੀ ਚਲੀ ਜਾਵੇ ਅਤੇ ਜ਼ਿੰਦਗੀ ਦੇ ਅਖੀਰੀ ਸੁਆਸਾਂ ਤਕ ਨ ਖੁਲ੍ਹੇ।

ਅਸਾਡੇ ਆਪਣੇ ਦੇਸ ਵਿਚ ਭੀ ਟੱਬਰਦਾਰੀ ਕੋਈ ਇਤਨੀ ਰਸਦਾਇਕ ਨਹੀਂ, ਜਿਤਨੀ ਹੋਣੀ ਚਾਹੀਦੀ ਹੈ। ਅਸਲੀਅਤ ਦੀ ਘਸਵਟੀ ਤੇ ਪਰਖਿਆਂ ਪਤਾ ਲਗੇਗਾ ਕਿ ਖੁਸ਼ੀ ਭਰੇ ਘਰਾਂ ( Happy homes) ਦੀ ਗਿਣਤੀ ਸਾਡੇ ਮੁਲਕ ਵਿਚ ਪੱਛਮੀ ਮੁਲਕਾਂ ਦੇ ਮੁਕਾਬਲੇ ਤੇ ਭੀ ਬਹੁਤ ਥੋੜ੍ਹੀ ਹੈ। ਇਨ੍ਹਾਂ ਘਰਾਂ ਨੂੰ ਪਾਸੇ ਰਖਕੇ ਬਾਕੀ ਘਰਾਂ ਵਿਚ ਟੱਬਰਦਾਰੀ ਨਰਕ ਦਾ ਨਮੂਨਾ ਬਣੀ ਹੋਈ ਹੈ। ਪੱਛਮੀ ਘਰਾਂ ਵਿਚ ਘਟ ਤੋਂ ਘਟ ਓਪਰੀ ਓਪਰੀ ਖੁਸ਼ੀ ਜ਼ਰੂਰ ਹੈ, ਸਾਡੇ ਘਰਾਂ ਵਿਚ ਉਹ ਭੀ ਨਹੀਂ। ਉਹ ਆਪਣੀਆਂ ਪ੍ਰਸਪਰ ਨਾਚਾਕੀਆਂ, ਔਕੜਾਂ ਜਾਂ ਤਕਲੀਫਾਂ ਨੂੰ ਦੂਸਰਿਆਂ ਪ੍ਰਤੀ ਪ੍ਰਗਟ ਨਹੀਂ ਹੋਣ ਦਿੰਦੇ ਅਸੀਂ ਨਿਕੀਆਂ ਨਿੱਕੀਆਂ ਗੱਲਾਂ ਤੇ ਅੱਗ ਬਗੋਲਾ ਹੋ ਜਾਂਦੇ ਹਾਂ ਅਤੇ ਘਰ ਵਿਚ ਉਹ ਤੁਫਾਨ ਲਿਆਉਂਦੇ ਹਾਂ ਕਿ ਸਾਰੀ ਗਲੀ, ਵਿਚ ਰੌਲਾ ਪੈ ਜਾਂਦਾ ਹੈ। ਸਹਿਨ-ਸੀਲਤਾ, ਤਹੱਮਲ ਜਾਂ ਨਰਮੀ ਕਿਸੇ ਪਾਸਿਓਂ ਭੀ ਨਹੀਂ ਵਰਤੀ ਜਾਂਦੀ।