ਪੰਨਾ:ਪੂਰਬ ਅਤੇ ਪੱਛਮ.pdf/176

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਰੋਗੀ ਜ਼ਿੰਦਗੀ

੧੭੧

ਜੇਕਰ ਸੁਆਣੀ ਤੋਂ ਕੋਈ ਮਾਮੂਲੀ ਭੁਲ ਹੋ ਗਈ ਜਾਂ ਕੋਈ ਮਾਮੂਲੀ ਨੁਕਸਾਨ ਹੋ ਗਿਆ ਤਾਂ ਘਰ ਦਾ ਸਰਦਾਰ ਉਸਦੀ ਖਲੜੀ ਲਾਹੁਣ ਤਕ ਜਾਂਦਾ ਹੈ ਅਤੇ ਜੇਕਰ ਸਰਦਾਰ ਹੋਰਾਂ ਵਲੋਂ ਕੋਈ ਅਜੇਹੀ ਹਰਕਤ ਹੋ ਗਈ ਤਾਂ ਢਿਲ ਸੁਆਣੀ ਭੀ ਨਹੀਂ ਕਰਦੀ। ਉਹ ਇੱਕੀ ਦੀ ਇਕੱਤੀ ਪਾਉਂਦੀ ਹੈ ਅਤੇ ਮਿੰਟਾਂ ਵਿਚ ਉਸ ਦੇ ਦਾਦੇ ਬਾਬੇ ਪੁਣ ਸੁਟਦੀ ਹੈ।

ਇਹ ਗੱਲ ਮੰਨਣੀ ਪਵੇਗੀ ਕਿ ਅਸਾਡੇ ਘਰਾਂ ਵਿਚ ਪ੍ਰਵਿਰਤ ਹੋਈ ਬੇਰਸੀ ਦੀ ਬਹੁਤੀ ਜ਼ੁਮੇਵਾਰੀ ਔਰਤਾਂ ਦੇ ਸਿਰ ਹੈ। ਅਸਾਡੀਆਂ ਇਸਤ੍ਰੀਆਂ ਵਿਚ ਸਹਿਨ-ਸੀਲਤਾ ਦਾ ਮਾਦਾ ਬਹੁਤ ਥੋੜ੍ਹਾ ਹੈ। ਛੋਟੀ ਛੋਟੀ ਗੱਲ ਤੇ ਇਹ ਆਪੇ ਤੋਂ ਬਾਹਰ ਹੋ ਜਾਂਦੀਆਂ ਹਨ ਅਤੇ ਘਰ ਦੇ ਸਾਰੇ ਜੀਆਂ ਦੀ ਜ਼ਿੰਦਗੀ ਦੁੱਭਰ ਬਣਾ ਦੇਂਦੀਆਂ ਹਨ। ਗੱਲ ਨੂੰ ਸਮਝਣ ਅਤੇ ਸਮਝਕੇ ਬੋਲਣ ਦੀ ਇਹ ਕੋਸ਼ਿਸ਼ ਨਹੀਂ ਕਰਦੀਆਂ ਅਤੇ ਦੂਰਅੰਦੇਸ਼ੀ ਇਨ੍ਹਾਂ ਸਿੱਖੀ ਹੀ ਨਹੀਂ। ਜੋ ਦਿਲ ਵਿਚ ਆਈ ਮੂੰਹ ਪਾੜਕੇ ਕਹਿ ਛਡੀ; ਦੁਸਰੇ ਦੇ ਪ੍ਰਭਾਵਾਂ ਦਾ ਕੋਈ ਖਿਆਲ ਤਕ ਨਹੀਂ। ਘਰ ਵਿਚ ਲੂਣ ਮਿਰਚ ਨ ਹੋਣ ਤੇ ਘਰ ਵਾਲੇ ਨੂੰ ਤੰਗ ਕੀਤਾ ਜਾਂਦਾ ਹੈ; ਹਾਲਾਂ ਕਿ ਦੁਕਾਨੋਂ ਇਹ ਚੀਜ਼ਾਂ ਲਿਆਉਣੀਆਂ ਸੁਆਣੀ ਦਾ ਹੀ ਫਰਜ਼ ਹੈ ਤੇ ਪੇਂਡੂ ਦੁਕਾਨਾਂ ਤੋਂ ਇਹ ਚੀਜ਼ਾਂ ਆਮ ਤੌਰ ਤੇ ਛੇ ਮਹੀਨੇ ਦੇ ਉਧਾਰ ਤੇ ਮਿਲ ਸਕਦੀਆਂ ਹਨ। ਪਰ ਨਹੀਂ, ਆਪਣੀ ਆਦਤ ਪੂਰੀ ਕਰਨੀ ਹੋਈ; ਹਰ ਇਕ