ਪੰਨਾ:ਪੂਰਬ ਅਤੇ ਪੱਛਮ.pdf/178

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਰੋਗੀ ਜ਼ਿੰਦਗੀ

੧੭੩

ਦੇ ਹੁੰਦਿਆਂ ਹੋਇਆਂ ਭੀ ਸਾਡੀ ਟੱਬਰਦਾਰੀ ਰਸਦਾਇਕ ਨਹੀਂ ਤਾਂ ਕਾਰਨ ਕੇਵਲ ਸਾਡੀ ਇਸਤ੍ਰੀ ਦਾ ਵਿਦਿਆਹੀਨ ਹੋਣਾ ਹੈ। ਜੇਕਰ ਇਨ੍ਹਾਂ ਨੂੰ ਵਿਦਿਆ ਦਿਤੀ ਜਾਵੇ ਤਾਂ ਇਨ੍ਹਾਂ ਦੀਆਂ ਅਯੋਗ, ਮਾਰਨ ਖੰਡੀਆਂ ਤੇ ਚੰਡਿਕਾ ਰਚੀਆਂ ਨੂੰ ਯੋਗ, ਸੰਮਿਲਤ ਤੇ ਪ੍ਰੇਮ ਪੂਰਬਕ ਰੁਚੀਆਂ ਵਿਚ ਤਬਦੀਲ ਕੀਤਾ ਜਾ ਸਕਦਾ ਹੈ ਅਤੇ ਸਾਡੀ ਘਰੋਗੀ ਜ਼ਿੰਦਗੀ ਇਕ ਆਦਰਸ਼ਕ ਜ਼ਿੰਦਗੀ ਬਣ ਸਕਦੀ ਹੈ।

ਤਾਂਤੇ ਆਦਰਸ਼ਕ ਟੱਬਰਦਾਰੀ ਨੂੰ ਹੋਂਦ ਵਿਚ ਲਿਆਉਣ ਲਈ ਲੋੜ ਹੈ ਵਿਦਿਯਾ ਦੀ-ਖਾਸ ਕਰਕੇ ਇਸਤ੍ਰੀ ਵਿਦਿਯਾ ਦੀ, ਭਾਵੇਂ ਇਸ ਦਾ ਮਤਲਬ ਇਹ ਨਹੀਂ ਕਿ ਆਦਮੀ ਦੀ ਵਿਦਿਯਕ ਦਸ਼ਾ ਹੁਣ ਨਾਲੋਂ ਉਨਤੀ ਨ ਕਰੇ। ਇਥੇ ਪ੍ਰਸ਼ਨ ਹੋ ਸਕਦਾ ਹੈ ਕਿ ਜੇਕਰ ਵਿਦਿਯਾ ਦੀ ਹੋਂਦ ਨਾਲ ਆਦਰਸ਼ਕ ਟੱਬਰਦਾਰੀ ਦਾ ਮੂੰਹ ਦੇਖਿਆ ਜਾ ਸਕਦਾ ਹੈ ਤਾਂ ਪੱਛਮ ਵਿਚ ਅਜੇਹਾ ਕਿਉਂ ਨਹੀਂ, ਉਥੇ ਤਾਂ ਤਕਰੀਬਨ ਸਾਰੇ ਹੀ ਪੜ੍ਹੇ ਲਿਖੇ ਹਨ। ਇਹ ਸਚ ਹੈ, ਪ੍ਰੰਤੂ ਉਨ੍ਹਾਂ ਦੀ ਟੱਬਰਦਾਰੀ ਨੂੰ ਬੇਰਸੀ ਬਨਾਉਣ ਦਾ ਕਾਰਨ ਅਸੀਂ ਪਿਛੇ ਦਸ ਆਏ ਹਾਂ-ਸਚੇ ਤੇ ਸੁਚੇ ਪ੍ਰੇਮ ਅਥਵਾ ਆਦਰਸ਼ਿਕ ਵਿਆਹ ਦੀ ਅਣਹੋਂਦ। ਟੱਬਰਦਾਰੀ ਨੂੰ ਆਦਰਸ਼ਕ ਬਨਾਉਣ ਲਈ ਇਕ ਹੋਰ ਚੀਜ਼ ਦੀ ਲੋੜ ਹੈ-ਉਹ ਹੈ ਪਤਿਬ੍ਰਤਾ ਤੇ ਇਸਤ੍ਰੀ ਬ੍ਰਤਾ। ਟੱਬਰਦਾਰੀ ਦੇ ਆਮ ਬਖੇੜਿਆਂ ਦਾ ਕਾਰਨ, ਖਾਸ ਕਰਕੇ ਪੱਛਮ ਵਿਚ ਅਤੇ ਕਾਫੀ ਹੱਦ ਤਕ ਪੂਰਬ ਵਿਚ ਭੀ, ਇਸਤ੍ਰੀ-ਪਤੀ ਦੇ ਪ੍ਰਸਪਰ ਸੰਬੰਧ ਦਾ ਢਿਲੇ