ਪੰਨਾ:ਪੂਰਬ ਅਤੇ ਪੱਛਮ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਭਯਤਾ

੧੧

ਵਾਲੀ ਜਪਾਨਣ ਮੁਟਿਆਰ, ਜੋ ਕਿ ਆਪਣੇ ਧਿਆਨ ਦਬਾ ਦਬ ਟਿਕਟ ਦੇ ਰਹੀ ਸੀ, ਕੁਝ ਠਠਿੰਬਰ ਜਿਹੀ ਗਈ ਅਤੇ ਨਜ਼ਰ ਚੁਕਕੇ ਬਾਰੀ ਵਲ ਤਕਿਆ । ਪ੍ਰੰਤੂ ਜਦ ਉਸ ਨੇ ਬਾਹਰ ਇਹ ਅਜਨਬੀ ਆਦਮੀ ਖੜੇ ਦੇਖੇ ਤਾਂ ਝਟ ਹੀ ਸਤਿਕਾਰ ਵਜੋਂ ਸਿਰ ਨੀਵਾਂ ਕੀਤਾ ਤੇ ਮੇਰੇ ਹੱਥ ਤੋਂ ਪੈਸੇ ਚੁਕਕੇ ਯੋਕੋਹਾਮਾਂ ਦੇ ਚਾਰ ਟਿਕਟ ਮੇਰੇ ਹਵਾਲੇ ਕੀਤੇ ॥ ਟਿਕਟਾਂ ਵਾਲੀ ਬਾਰੀ ਵਿਚ ਦੋ ਇਕੱਠੇ ਹੱਥ ਦੇਖਕੇ ਉਸ ਜਪਾਨਣ ਕੁੜੀ ਦੇ ਦਿਲ ਵਿਚ ਤਾਂ ਪਤਾ ਨਹੀਂ ਕੀ ਖਿਆਲ ਗਿਆ ਹੋਵੇ, ਪ੍ਰੰਤੂ ਮੈਂ ਉਦੋਂ ਆਪਣੇ ਦਿਲ ਵਿਚ ਹੀ ਮੁਕਾਬਲਾ ਕਰ ਰਿਹਾ ਸਾਂ ਫੀਰੋਜ਼ਪੁਰ ਜੰਕਸ਼ਨ ਦਾ ਅਤੇ ਦਬਾ ਦਬ ਖਿਆਲ ਦੌੜ ਰਹੇ ਸਨ ਕਿ ਜੇਕਰ ਉਥੇ (ਫੀਰੋਜ਼ ਪੁਰ ਛਾਉਣੀ ਜੰਕਸ਼ਨ) ਟਿਕਟ ਲੈਣ ਵਾਲਿਆਂ ਦੀ ਇਤਨੀ ਭੀੜ ਹੋਵੇ ਤਾਂ ਇਹ ਟਿਕਟਾਂ ਵਾਲੀ ਬਾਰੀ ਵਿਚ ਦੋ ਕੀ ਦਸ ਹਥ ਫਸਾਏ ਹੋਏ ਹੋਣ ਤੇ ਮੁਸਾਫਰਾਂ ਦਾ ਟਿਕਟ ਬਾਰੀਆਂ ਅਗੇ ਇਤਨਾ ਇਕੱਠ ਹੋਵੇ ਕਿ ਕਈ ਨਿਰਬਲ ਮੁਸਾਫਰ ਭੀੜ ਦੀ ਭਰਮਾਰ ਵਿਚ ਚੀਥੜੀ ਦੇ ਪ੍ਰਲੋਕ ਗਮਨ ਕਰ ਗਏ ਹੋਣ । | ਖੇਰ ! ਇਥੋਂ ਟਿਕਟ ਲੈ ਅਸੀਂ ਝਟ ਪਟ ਪਲੈਟਫਾਰਮ ਤੇ ਪੁਜ ਅਤੇ ਉਥੇ ਜਾਕੇ ਗਡੀ ਦਾ ਇਕ ਛੋਟਾ ਜਿਹਾ ਡੱਬਾ ਖਾਲੀ ਦੇਖਕੇ ਉਸ ਵਿਚ ਬੈਠ ਗਏ । ਹੌਲੀ ਹੌਲੀ ਹੋਰ ਮੁਸਾਫਰ ਆਉਂਦੇ ਗਏ ਅਤੇ ਸਾਰੀਆਂ ਸੀਟਾਂ ਭਰ ਗਈਆਂ । ਸਾਡਾ ਖਿਆਲ ਸੀ ਕਿ ਡੱਬੇ ਦੇ ਦਰਵਾਜ਼ੇ ਦੇ ਨੇੜੇ ਬੈਠਾ ਮੁਸਾਫਰ ਹੁਣ ਦਰਵਾਜ਼ਾ ਬੰਦ ਕਰ ਦੇਵੇਗਾ । ਪ੍ਰੰਤੂ ਉਸ ਅਜੇਹਾ ਨ ਕੀਤਾ ਅਤੇ ਮੁਸਾਫਰ