ਪੰਨਾ:ਪੂਰਬ ਅਤੇ ਪੱਛਮ.pdf/180

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਰੋਗੀ ਜ਼ਿੰਦਗੀ

੧੭੫

ਮੁਕਦੀ ਗੱਲ ਇਹ ਹੈ ਕਿ ਲੰਗੋਟੀ ਦੀ ਪਵਿੱਤ੍ਰਤਾ ਦੀ ਦੋਹਾਂ ਧਿਰਾਂ ਨੂੰ ਇਕੋ ਜਹੀ ਲੋੜ ਹੈ ਅਤੇ ਜਦ ਤਕ ਇਹ ਸ਼ਭ ਗੁਣ ਸਾਡੇ ਘਰਾਂ ਦਾ ਗਹਿਣਾ ਨਹੀਂ ਬਣ ਜਾਂਦਾ ਘਰੋਗੀ ਜ਼ਿੰਦਗੀ ਦਾ ਆਦਰਸ਼ਕ ਬਣਨਾ ਅਸੰਭਵ ਹੈ।

ਤਾਂਤੇ ਵਿਦਿਯਾ, ਸਚਾ ਤੇ ਸਚਾ ਪ੍ਰਸਪਰ ਪ੍ਰੇਮ ਅਤੇ ਇਸਤ੍ਰੀ ਤੇ ਪਤਿਬ੍ਰਤ ਆਦਰਸ਼ਕ ਟੱਬਰਦਾਰੀ ਦੇ ਤਿੰਨ ਬੜੇ ਥੰਮ ਹਨ, ਜਿਨ੍ਹਾਂ ਦੇ ਸਹਾਰੇ ਸਾਡੀ ਘਰੋਗੀ ਜ਼ਿੰਦਗੀ ਦੀ ਕਾਇਆਂ ਪਲਟ ਸਕਦੀ ਹੈ। ਇਸ ਲਈ ਹਰ ਇਕ ਇਸਤ੍ਰੀ ਮਰਦ ਦਾ ਇਹ ਪਰਮ ਧਰਮ ਹੈ ਕਿ ਇਨ੍ਹਾਂ ਤਿੰਨਾਂ ਗੁਣਾਂ ਨੂੰ ਆਪ ਗ੍ਰਹਿਣ ਕਰੇ ਤੇ ਆਪਣੇ ਬਚਿਆਂ ਨੂੰ ਗ੍ਰਹਿਣ ਕਰਵਾਵੇ ਤਾਕਿ ਆਉਣ ਵਾਲੀਆਂ ਨਸਲਾਂ ਭੀ ਸੁਖ ਤੇ ਖੁਸ਼ੀ ਭਰੀ ਜ਼ਿੰਦਗੀ ਬਸਰ ਕਰਨ।

੨-ਬੱਚਿਆਂ ਦੀ ਪ੍ਰਵਰਿਸ਼

ਬੱਚਿਆਂ ਦੀ ਪ੍ਰਵਰਿਸ਼ ਪੱਛਮੀ ਮੁਲਕਾਂ ਦੇ ਘਰਾਂ ਵਿਚ ਸਾਡੇ ਨਾਲੋਂ ਬਹੁਤ ਚੰਗੀ ਤਰ੍ਹਾਂ ਹੁੰਦੀ ਹੈ। ਬੱਚੇ ਦੀ ਪੈਦਾਇਸ਼ ਤੋਂ ਲੈ ਕੇ ਉਸ ਦੇ ਆਪਾ ਸੰਭਾਲਣ ਤਕ ਉਸਦੀ ਪ੍ਰਵਰਿਸ਼ ਆਮ ਤੌਰ ਤੇ ਮਾਂ ਦੇ ਸਪੁਰਦ ਹੈ, ਜੇਕਰ ਮਾਂ ਨ ਹੋਵੇ ਜਾਂ ਕਿਸੇ ਕਾਰਨ ਬੱਚੇ ਦੀ ਪ੍ਰਿਤਪਾਲਨਾ ਨ ਕਰ ਸਕਦੀ ਹੋਵੇ ਤਾਂ ਪਬਲਕ ਨਰਸਰੀ ਵਿਚ ਬੱਚੇ ਦੀ ਪ੍ਰਵਰਿਸ਼ ਹੁੰਦੀ ਹੈ। ਇਸ ਦਾ ਖਰਚ ਆਮ ਤੌਰ ਤੇ ਮਾਪੇ ਦਿੰਦੇ ਹਨ, ਪ੍ਰੰਤੂ ਗਰੀਬੀ ਜਾਂ ਬੇਬਸੀ ਦੀਆਂ ਹਾਲਤਾਂ