ਪੰਨਾ:ਪੂਰਬ ਅਤੇ ਪੱਛਮ.pdf/184

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਰੋਗੀ ਜ਼ਿੰਦਗੀ

੧੭੯

ਹੋਣਾ ਤੇ ਮਾਰ ਕੁਟਾਈ ਤਾਂ ਭਲਾ ਕੀ ਕਰਨੀ ਹੋਈ। ਅੜੀ ਪੈਣ ਤੇ ਉਹ ਝਟ ਪਟ ਬੱਚੇ ਦਾ ਖਿਆਲ ਕਿਸੇ ਹੋਰ ਪਾਸੇ ਲੈ ਜਾਵੇਗੀ; ਉਸਨੂੰ ਅਜੇਹੀ ਚੀਜ਼ ਦੇਵੇਗੀ ਜਾਂ (ਉਸ ਨਾਲ ਅਜੇਹੀ ਗਲ ਕਰੇਗੀ ਕਿ ਉਸ ਨੂੰ ਆਪਣੀ ਪਿਛਲੀ ਗਲ ਹੀ ਭੁਲ ਜਾਵੇਗੀ ਤੇ ਦੋ ਮਿੰਟ ਵਿਚ ਉਹ ਹਸੂੰ ਹਸੂੰ ਕਰਦਾ, ਖੇਲਦਾ ਟਪਦਾ, ਮਾਂ ਤੋਂ ਪਰੇ ਦੌੜ ਜਾਵੇਗਾ।

ਥੋੜਾ ਹੋਰ ਵਡਾ ਹੋਣ ਤੇ ਬੱਚੇ ਦੀ ਪੜ੍ਹਾਈ ਅਰੰਭ ਹੋ ਜਾਂਦੀ ਹੈ ਅਤੇ ਉਸਦੀ ਮਾਂ ਹੀ ਉਸਦੀ ਪਹਿਲੀ ਅਧਿਆਪਕਾ ਹੈ। ਬੱਚੇ ਦੀ ਮੁਢਲੀ ਪੜ੍ਹਾਈ ਪੱਛਮੀ ਮਾਂ ਉਸ ਨੂੰ ਘਰ ਹੀ ਕਰਵਾਉਂਦੀ ਹੈ। ਜਦ ਬੱਚਾ ਸਕੂਲ ਜਾਣ ਜੋਗਾ ਹੁੰਦਾ ਹੈ ਤੇ ਸਕੂਲ ਜਾਂਦਾ ਹੈ ਤਾਂ ਉਹ ਘਰੋਂ ਬਿਲਕੁਲ ਸੱਖਣਾਂ ਨਹੀਂ ਜਾਂਦਾ। ਜੋ ਕੁਝ ਸਕੂਲ ਵਿਚ ਪੜ੍ਹਾਉਣਾ ਸ਼ੁਰੂ ਕਰਦੇ ਹਨ ਉਹ ਉਸਨੇ ਪਹਿਲੋਂ ਹੀ ਪੜ੍ਹਿਆ ਹੋਇਆ ਹੁੰਦਾ ਹੈ ਇਸ ਲਈ ਉਸ ਨੂੰ ਸਕੂਲ ਇਤਨਾ ਡਰਾਉਣਾ ਮਾਲੂਮ ਨਹੀਂ ਹੁੰਦਾ ਜਿਤਨਾ ਸਾਡੇ ਬਚਿਆਂ ਨੂੰ।

ਸਕੂਲ ਜਾਣਾ ਅਰੰਭ ਕਰਨ ਤੋਂ ਮਗਰੋਂ ਬੱਚੇ ਆਪ ਹੀ ਦਿਨੋ ਦਿਨ ਹੁਸ਼ਿਆਰ ਹੁੰਦੇ ਚਲੇ ਜਾਂਦੇ ਹਨ ਅਤੇ ਆਪਣੀ ਕਿਰਿਆ ਆਪ ਸੋਧ ਲੈਂਦੇ ਹਨ। ਆਮ ਤੌਰ ਤੇ ਸਤਾਰਾਂ ਅਠਾਰਾਂ ਸਾਲ ਦੀ ਉਮਰ ਵਿਚ ਬੱਚੇ ਇਹ ਮਹਿਸੂਸ ਕਰਨ ਲਗ ਪੈਂਦੇ ਹਨ ਕਿ ਹੁਣ ਸਾਨੂੰ ਆਪਣੇ ਮਾਪਿਆਂ ਤੇ ਬੋਝ ਨਹੀਂ ਹੋਣਾ ਚਾਹੀਦਾ, ਇਸ ਲਈ ਉਹ ਆਪਣੀ ਗੁਜ਼ਰਾਨ ਆਪ ਕਰਨ ਦਾ ਵਸੀਲਾ ਢੂੰਡ ਲੈਂਦੇ ਹਨ। ਵੈਸੇ ਭਾਵੇਂ ਵਿਆਹ ਹੋਣ ਤਕ ਆਪਣੇ ਮਾਪਿਆਂ