ਪੰਨਾ:ਪੂਰਬ ਅਤੇ ਪੱਛਮ.pdf/185

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



੧੭੮

ਪੂਰਬ ਅਤੇ ਪੱਛਮ

ਉਸੇ ਵਿਚ ਟੱਟੀ ਕਰੇ ਤੇ ਉਸੇ ਵਿਚ ਪਿਸ਼ਾਬ! ਸੋ, ਇਨਾਂ ਖਲੀਆਂ ਖੇਡਾਂ ਵਿਚ ਬੱਚੇ ਦੀ ਟੱਟੀ ਪਿਸ਼ਾਬ ਦਾ ਗੰਦ ਬਿਸਤੇ ਦੇ ਕਪੜਿਆਂ ਨੂੰ ਖਾਸ ਕਰਕੇ ਮੰਜੇ ਦੇ ਵਾਣ ਨੂੰ ਭੀ ਜਾੜ ਸੁਟਦਾ ਹੈ। ਬੱਚੇ ਤੇ ਮਾਂ ਦੇ ਕਪੜਿਆਂ, ਬਿਸਤੇ ਅਤੇ ਮੰਜੇ ਵਿਚੋਂ ਉਹ ਬਦਬੂ ਆਉਂਦੀ ਹੈ ਜੋ ਕਿ ਕਿਸੇ ਸਫਾਈ ਪਸੰਦ ਆਦਮੀ ਨੂੰ ਪਾਸ ਨਹੀਂ ਬੈਠਣ ਦਿੰਦੀ। ਅਜੇਹੀ ਹਾਲਤ ਵਿਚ ਪਲੇ ਬੱਚਿਆਂ ਦੀ ਸੇਹਤ ਜਾਂ ਦਿਮਾਗ਼ ਜੋ ਹੋਵੇਗਾ ਉਸ ਦਾ ਅਸੀਂ ਆਪ ਹੀ ਅਨੁਮਾਨ ਲਾ ਸਕਦੇ ਹਾਂ।

ਜਦ ਬੱਚਾ ਕੁਝ ਵਡਾ ਹੋ ਕੇ ਆਪਣੇ ਆਪ ਜਾਂ ਘਰ ਤੋਂ ਬਾਹਰ ਦੇ ਸਾਥੀਆਂ ਨਾਲ ਖੇਡਣ ਲਗਦਾ ਹੈ ਤਾਂ ਪੱਛਮੀ ਮਾਂ ਉਸ ਨੂੰ ਵੰਨ ਸਵੰਨੇ ਖਿਲਾਉਣੇ ਲਿਆ ਦੇਂਦੀ ਹੈ।ਉਸਦੀ ਹਰ ਇਕ ਚਾਲ ਨੂੰ ਬੜੇ ਗਹੁ ਨਾਲ ਦੇਖਦੀ ਹੈ ਅਤੇ ਉਸ ਨੂੰ ਕਿਸੇ ਪ੍ਰਕਾਰ ਦੀ ਭੈੜੀ ਵਾਦੀ ਪੈਣ ਤੋਂ ਆਪਣੀ ਅਕਲ ਦੇ ਤਾਣ ਰੋਕਦੀ ਹੈ। ਸਾਡੇ ਵਾਂਗ ਨਹੀਂ ਕਿ ਜ਼ਰਾ ਕ ਬੱਚੇ ਨੇ ਕਿਸੇ ਗਲ ਦੀ ਅੜੀ ਕੀਤੀ ਤਾਂ ਉਸ ਦੇ ਫਾੜ ਕਰਦੀ ਐਸੀ ਚਪੇੜ ਵੱਜੀ ਜਿਸਦੀਆਂ ਚਾਰੇ ਉਂਗਲੀਆਂ ਉਸ ਮਸੁਮ ਦੇ ਚੇਹਰੇ ਤੇ ਕਾਫੀ ਦੇਰ ਤਕ ਖੜੀਆਂ ਉਸਦੀ ਮਾਂ ਜਾਂ ਬਾਪ ਦੇ ਪਸੁ ਪਣ ਦਾ ਸਬੂਤ ਦੇਂਦੀਆਂ ਹਨ ਅਤੇ ਬੱਚੇ ਦੀਆਂ ਅੰਦਰਲੀਆਂ ਰਚੀਆਂ ਨੂੰ ਉਥੇ ਹੀ ਦਬਾਉਣ ਦਾ ਕਾਰਨ ਬਣਕੇ ਉਸਦੀ ਜਿਸਮਾਨੀ, ਇਖਲਾਕੀ ਤੇ ਦਿਮਾਗੀ ਪ੍ਰਫੁਲਤਾ ਨੂੰ ਢਾਹ ਲਾਉਂਦੀਆਂ ਹਨ। ਪੰਤੂ ਪੱਛਮੀ ਮਾਂ ਨੂੰ ਇਹ ਸਮਝ ਹੈ ਕਿ ਇਸ ਕੋਮਲ ਫੁੱਲ ਨੂੰ ਝਿੜਕਣਾ ਨਹੀਂ, ਇਸ ਨਾਲ ਗਲੇ ਨਹੀਂ