ਪੰਨਾ:ਪੂਰਬ ਅਤੇ ਪੱਛਮ.pdf/187

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮੦

ਪੂਰਬ ਅਤੇ ਪੱਛਮ

ਨਾਲ ਰਹਿਣ, ਪ੍ਰੰਤੂ ਆਰਥਕ ਤੌਰ ਤੇ ਉਹ ਉਨ੍ਹਾਂ ਉਤੇ ਬੋਝ ਨਹੀਂ ਹੁੰਦੇ।

ਸਾਡੇ ਮੁਲਕ ਵਿਚ ਬੱਚਿਆਂ ਦੀ ਪ੍ਰਵਰਿਸ਼ ਬੜੇ ਕੋਝੇ ਤ੍ਰੀਕੇ ਨਾਲ ਹੁੰਦੀ ਹੈ। ਇਸ ਤ੍ਰੀਕੇ ਨੂੰ ਸੁਧਾਰਨ ਦੀ ਅਤੀ ਲੋੜ ਹੈ। ਇਸ ਵਿਸ਼ੇ ਤੇ ਵਿਸਥਾਰ ਪੂਰਬਕ ਬੋਧ ਪਾਠਕਾਂ ਨੂੰ ਮਾਸਟਰ ਸੁਜਾਨ ਸਿੰਘ, ਖ਼ਾਲਸਾ ਕਾਲਜ, ਅੰਮ੍ਰਿਤਸਰ ਦੀ ਰਚਿਤ ਪੁਸਤਕ "ਜਣਨੀ" ਤੋਂ ਪ੍ਰਾਪਤ ਕਰਨਾ ਚਾਹੀਦਾ ਹੈ। ਸੰਖੇਪ ਤੌਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਹਿੰਦੀ ਮਾਤਾਵਾਂ ਨੂੰ ਬੱਚਿਆਂ ਦੀ ਪ੍ਰਵਰਿਸ਼ ਸਬੰਧੀ ਆਮ ਵਾਕਫੀਅਤ ਹੋਣੀ ਚਾਹੀਦੀ ਹੈ, ਸਫਾਈ ਤੇ ਬੱਚੇ ਦੀ ਖੁਰਾਕ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਅਤੇ ਬੱਚਿਆਂ ਦੀਆਂ ਕੁਦਰਤੀ ਰੁਚੀਆਂ ਦੇ ਪ੍ਰਫੁਲਤ ਹੋਣ ਵਾਸਤੇ ਉਨ੍ਹਾਂ ਨੂੰ ਪੂਰਾ ਪੂਰਾ ਅਵਸਰ ਮਿਲਣਾ ਚਾਹੀਦਾ ਹੈ।

੩-ਘਰ ਦੀ ਸਫਾਈ

ਪੱਛਮੀ ਮੁਲਕਾਂ ਦੇ ਘਰਾਂ ਦੀ ਸਫਾਈ ਸਾਡੇ ਲਈ ਇਕ ਅਤਿ ਸਿਖਿਆ ਦਾਇਕ ਚੀਜ਼ ਹੈ। ਇਥੇ ਇਹ ਦਸਣਾ ਭੀ ਯੋਗ ਹੋਵੇਗਾ ਕਿ ਪੱਛਮੀ ਘਰਾਂ ਵਿਚ ਸਫਾਈ ਦੀ ਸਾਰੀ ਜ਼ੁਮੇਵਾਰੀ ਸੁਆਣੀ ਦੇ ਸਿਰ ਹੀ ਹੁੰਦੀ ਹੈ। ਦੇਖਣ ਵਿਚ ਤਾਂ ਭਾਵੇਂ ਇਹ ਨਾਜ਼ਕ ਜੇਹੀਆਂ ਮੇਮਾਂ ਜਾਪਦੀਆਂ ਹਨ, ਪ੍ਰੰਤੂ ਕੰਮ ਕਰਨ ਲਈ ਇਹ ਬਹੁਤ ਕਾਠੀਆਂ ਹਨ। ਘਰ ਦੇ ਸਾਰੇ ਕੰਮ ਦੀ ਜ਼ੁਮੇਵਾਰੀ ਇਨ੍ਹਾਂ ਆਪ ਚਾਈ ਹੋਈ ਹੈ। ਖਾਸ ਸਾਹੂਕਾਰ ਘਰਾਣਿਆਂ ਤੋਂ ਬਿਨਾਂ