ਪੰਨਾ:ਪੂਰਬ ਅਤੇ ਪੱਛਮ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

१२

ਪੂਰਬ ਅਤੇ ਪੱਛਮ


ਦਬਾ ਦਬ ਅੰਦਰ ਆਉਂਦੇ ਰਹੇ। ਪਹਿਲਾਂ ਤਾਂ ਜੇਹੜੇ ਮਸਾਫਰ ਵਿਚ ਬੈਠੇ ਸਨ ਉਹ ਇਕ ਦੂਸਰੇ ਨਾਲ ਇਸ ਤਰਾਂ ਲਗਦੇ ਗਏ ਜਿਵੇਂ ਇੱਟਾਂ ਦਾ ਚੱਕਾ ਲਾਈਦਾ ਹੈ ਅਤੇ ਇਸ ਪਰਕਾਰ ਨਵੇਂ ਆਏ ਮੁਸਾਫਰਾਂ ਵਾਸਤੇ ਜਗਾ ਨਿਕਲਦੀ ਰਹੀ। ਪ੍ਰੰਤੂ ਜਦ ਬੈਠਣ ਲਈ ਬਿਲਕੁਲ ਕੋਈ ਗੁੰਜਾਇਸ਼ ਨ ਰਹੀ ਤਾਂ ਨਵੇਂ ਮੁਸਾਫਰ ਆ ਕੇ ਸੀਟ ਦੇ ਵਿਚਕਾਰ ਖਾਲੀ ਜਗ੍ਹਾ ਤੇ ਆਕੇ ਖੜੇ ਹੋਣ ਲਗ ਪਏ। ਮਿੰਟਾਂ ਵਿਚ ਹੀ ਡੱਬਾ ਖਚਾ ਖੱਚ ਭਰ ਗਿਆ ਅਤੇ ਇਤਨਾ ਭਰਿਆ ਕਿ ਬੈਠੇ ਹੋਏ ਮੁਸਾਫਰਾਂ ਲਈ ਸਾਹ ਲੈਣਾ ਔਖਾ ਹੋ ਗਿਆ। ਮੁਸਾਫਰਾਂ ਦੀ ਗਿਣਤੀ ਅਜੇ ਵਧਦੀ ਜਾ ਰਹੀ ਸੀ ਆਖਰਕਾਰ ਸੌਖਾ ਸਾਹ ਲੈਣ ਲਈ ਬੈਠੇ ਮੁਸਾਫਰ ਉਠ ਖਲੋਤੇ ਅਤੇ ਉਨਾਂ ਦੇ ਨਾਲ ਹੀ ਅਸੀਂ ਭੀ ਉਠ ਖਲੋਤੇ। ਅਸੀਂ ਡੱਬੇ ਦੇ ਇਕ ਕੋਨੇ ਵਿਚ ਬਾਰੀ ਦੇ ਸਾਹਮਣੇ ਥਾਂ ਮੱਲੀ ਹੋਈ ਸੀ । ਖੜੇ ਹੋ ਕੇ ਬਾਰੀ ਵਿਚਦੀ ਸਿਰ ਕਢਕੇ ਦੇਖਿਆ ਤਾਂ ਪਤਾ ਲਗਾ ਕਿ ਅਜੇ ਬਹੁਤ ਸਾਰੇ ਮੁਸਾਫਰ ਪਲੈਟਫਾਰਮ ਤੇ ਦੌੜੇ ਫਿਰਦੇ ਹਨ ਅਤੇ ਗਡੀ ਤੇ ਚੜ੍ਹਣ ਲਈ ਥਾਂ ਦੀ ਤਲਾਸ਼ ਕਰ ਰਹੇ ਹਨ। ਚੂੰਕਿ ਗਡੀ ਦੇ ਸਾਰੇ ਡੱਬੇ ਭਰੇ ਹੋਏ ਜਾਪਦੇ ਸਨ ਅਸੀਂ ਖਿਆਲ ਕੀਤਾ ਕਿ ਇਨ੍ਹਾਂ ਵਾਧੂ ਮੁਸਾਫਰਾਂ ਲਈ ਹੋਰ ਡੱਬਾ ਲਾਉਣ ਦਾ ਪਰਬੰਧ ਹੋ ਰਿਹਾ ਹੋਵੇਗਾ । ਪ੍ਰੰਤੂ ਥੋੜੀ ਦੇਰ ਬਾਦ ਸਾਡੇ ਡੱਬੇ ਵਿਚ ਜੋ ਮੁਸਾਫਰ ਦਰਵਾਜ਼ੇ ਦੇ ਨੇੜੇ ਖਲੋਤੇ ਸਨ, ਉਨਾਂ ਵਲੋਂ ਪਿਛਾਂਹ ਨੂੰ ਧੱਕਾ ਵੱਜਾ ਅਤੇ ਨਾਲ ਲਗਦੇ ਹਰ ਇਕ ਮੁਸਾਫਰ ਨੇ ਗਡੀ ਦੇ ਅੰਦਰਵਾਰ ਨੂੰ