ਪੰਨਾ:ਪੂਰਬ ਅਤੇ ਪੱਛਮ.pdf/190

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਰੋਗੀ ਜ਼ਿੰਦਗੀ

੧੮੩

ਰਾਹ ਗਲੀ ਦੇ ਵਡੇ ਨਲਕੇ ਵਿਚ ਪੈ ਜਾਂਦਾ ਹੈ ਅਤੇ ਇਹ ਗਲੀ ਦਾ ਨਲਕਾ ਹੋਰਨਾਂ ਗਲੀਆਂ ਦੇ ਨਲਕਿਆਂ ਨਾਲ ਮਿਲਦਾ ਹੋਇਆ ਸ਼ਹਿਰ ਦੇ ਸਾਰੇ ਗੰਦੇ ਪਾਣੀ ਨੂੰ ਸ਼ਹਿਰੋਂ ਬਾਹਰ ਕਢ ਮਾਰਦਾ ਹੈ। ਇਸ ਕਰਕੇ ਘਰਾਂ ਦੇ ਆਸ ਪਾਸ ਚਿੱਕੜ ਕਦੇ ਦੇਖਣ ਵਿਚ ਭੀ ਨਹੀਂ ਆਉਂਦਾ।

ਪੱਛਮੀ ਲੋਕ ਭਾਵੇਂ ਪਿੰਡਾਂ ਵਿਚ ਰਹਿਣ ਤੇ ਭਾਵੇਂ ਸ਼ਹਿਰਾਂ ਵਿਚ, ਪਸ਼ੂਆਂ ਨੂੰ ਉਨ੍ਹਾਂ ਮਕਾਨਾਂ ਵਿਚ ਨਹੀਂ ਰਖਦੇ ਜਿਨ੍ਹਾਂ ਵਿਚ ਆਪ ਰਹਿੰਦੇ ਹਨ। ਸ਼ਹਿਰਾਂ ਵਿਚ ਤਾਂ ਆਮ ਤੌਰ ਤੇ ਪਸ਼ੂ ਰਖੇ ਹੀ ਨਹੀਂ ਜਾਂਦੇ ਕਿਉਂਕਿ ਦੁਧ ਘਿਓ ਆਦਿ ਬਾਹਰੋਂ ਡੇਅਰੀਆਂ ਵਿਚੋਂ ਆ ਜਾਂਦਾ ਹੈ। ਪਿੰਡਾਂ ਵਿੱਚ ਜਿਥੇ ਪਸ਼ੂ ਹੁੰਦੇ ਹਨ ਉਨ੍ਹਾਂ ਦੀ ਰਿਹਾਇਸ਼ ਲਈ ਆਦਮੀਆਂ ਦੇ ਰਿਹਾਇਸ਼ੀ ਮਕਾਨ ਤੋਂ ਦੂਰ ਮਕਾਨ ਬਣਿਆ ਹੋਇਆ ਹੁੰਦਾ ਹੈ। ਇਸ ਲਈ ਰਿਹਾਇਸ਼ੀ ਘਰਾਂ ਦੇ ਨੇੜ ਤੇੜ ਪਸ਼ੂਆਂ ਦਾ ਗੰਦ ਮੰਦ ਭੀ ਨਹੀਂ ਪੈਂਦਾ।

ਘਰਾਂ ਵਿਚ, ਗਲੀਆਂ ਵਿਚ ਤੇ ਹੋਰ ਆਸ ਪਾਸ ਸਾਰੇ ਹੀ ਅੱਤਿ ਦੀ ਸਫਾਈ ਰਹਿੰਦੀ ਹੈ। ਇਥੋਂ ਤਕ ਕਿ ਕੂੜਾ ਕਰਕਟ ਤਾਂ ਇਕ ਪਾਸੇ ਰਿਹਾ ਵਾਧੂ ਘਾਟੂ ਕਾਗਜ਼ ਤਕ ਭੀ ਗਲੀਆਂ ਵਿਚ ਨਹੀਂ ਸੁਟਿਆ ਜਾਂਦਾ ਅਤੇ ਨਾਂ ਹੀ ਕੋਈ ਵਾਹੀਯਤ ਥੁੱਕਦਾ ਹੈ। ਅਜੇਹੀ ਸਫਾਈ ਦੇ ਹੁੰਦਿਆਂ ਕੁਦਰਤੀ ਤੌਰ ਤੇ ਬੀਮਾਰੀਆਂ ਘਟ ਹੁੰਦੀਆਂ ਹਨ।

ਇਸ ਦੇ ਮੁਕਾਬਲੇ ਸਾਡੇ ਆਪਣੇ ਦੇਸ਼ ਦੀ ਹਾਲਤ ਦਾ ਸਾਨੂੰ ਸਭ ਨੂੰ ਪਤਾ ਹੀ ਹੈ। ਪਹਿਲਾਂ ਤਾਂ ਆਦਮੀਆਂ ਤੇ ਪਸ਼ੂਆਂ ਦੀ ਵਖੋ ਵਖਰੀ ਰਿਹਾਇਸ਼ ਲਈ ਆਮ ਤੌਰ ਤੇ