ਪੰਨਾ:ਪੂਰਬ ਅਤੇ ਪੱਛਮ.pdf/191

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮੪

ਪੂਰਬ ਅਤੇ ਪੱਛਮ

ਕੋਈ ਪ੍ਰਬੰਧ ਹੀ ਨਹੀਂ। ਜਿਥੇ ਆਪ ਰਹਿੰਦੇ ਹਾਂ ਉਥੇ ਨਾਲ ਹੀ ਪਸ਼ੂ ਘਸੋੜੇ ਹੋਏ ਹਨ। ਕਈ ਪੇਂਡੂ ਆਦਮੀਆਂ ਨੂੰ ਤਾਂ ਸਰਦੀਆਂ ਵਿਚ ਉਤਨੀ ਦੇਰ ਚੰਗੀ ਨੀਂਦਰ ਨਹੀਂ ਪੈਂਦੀ ਜਦ ਤਕ ਉਨ੍ਹਾਂ ਦਾ ਮੰਜਾ ਮਾਲ ਵਾਲੇ ਥਾਂ ਨ ਡਾਹਿਆ ਜਾਵੇ। ਕਹਿੰਦੇ ਹਨ, 'ਇਥੇ ਨਿਘਾਸ ਹੈ, ਇਸ ਲਈ ਨੀਂਦ ਚੰਗੀ ਆਉਂਦੀ ਹੈ।" ਘਰਾਂ ਦੀ ਆਮ ਸਫਾਈ ਦਾ ਬਹੁਤ ਬੁਰਾ ਹਾਲ ਹੈ। ਸਵੇਰ ਵੇਲੇ ਇਕ ਵਾਰ ਮਾੜੀ ਮੋਟੀ ਸਫਾਈ ਹੋ ਜਾਂਦੀ ਹੈ; ਉਹ ਭੀ ਕੇਵਲ ਘਰ ਦੀ ਚਾਰ ਦੀਵਾਰੀ ਦੀ, ਪ੍ਰੰਤੁ ਉਸ ਤੋਂ ਮਗਰੋਂ ਜੋ ਕੁਝ ਜਿਸ ਕਿਸੇ ਦਾ ਜੀ ਆਇਆ ਜਿਥੇ ਮਰਜ਼ੀ ਆਈ ਸੁਟ ਛਡਿਆ।

ਸ਼ਹਿਰੀ ਘਰਾਂ ਵਿਚ ਤਾਂ ਪੇਂਡੂ ਘਰਾਂ ਨਾਲੋਂ ਭੀ ਸਫਾਈ ਦਾ ਦਵਾਲਾ ਨਿਕਲਿਆ ਹੋਇਆ ਹੈ। ਘਰੋਂ ਜੋ ਕੁਝ ਨਿਕਲਿਆ ਦਰੋਂ ਬਾਹਰ ਗਲੀ ਵਿਚ ਸੁਟ ਮਾਰਿਆ ਜੋ ਆਉਂਦੇ ਜਾਂਦੇ ਰਾਹੀਆਂ ਦੇ ਪੈਰਾਂ ਵਿਚ ਵੱਜ ਕੇ ਸਾਰੀ ਗਲੀ ਦਾ ਗਹਿਣਾ ਬਣਦਾ ਰਹੇ। ਭਾਵੇਂ ਮਿਉਸਪੈਲਟੀਆਂ ਵਲੋਂ ਦੋ ਵੇਲੇ ਗਲੀਆਂ ਦੀ ਸਫਾਈ ਦਾ ਪ੍ਰਬੰਧ ਹੈ, ਪ੍ਰੰਤੂ ਫੇਰ ਭੀ ਗਲੀਆਂ ਵਿਚ ਸਫਾਈ ਨਹੀਂ ਰਹਿ ਸਕਦੀ। ਕਿਧਰੇ ਕੇਲੇ ਦੀਆਂ ਛਿੱਲਾਂ ਪਈਆਂ ਹਨ ਜਿਨ੍ਹਾਂ ਤੋਂ ਤਿਲਕ ਤਿਲਕ ਕੇ ਕਈਆਂ ਦੀਆਂ ਟੰਗਾਂ ਬਾਹਾਂ ਟੁੱਟਦੀਆਂ ਹਨ, ਕਿਧਰੇ ਸੰਗਤ੍ਰੇ, ਤੇ ਮਾਲਟੇ ਦੇ ਛਿੱਲੜ ਸੁੱਟੇ ਪਏ ਹਨ। ਛਾਬੜੀ ਵਾਲਿਆਂ ਤੋਂ ਗੋਲ ਗੱਪੇ, ਆਲੂ ਛੋਲੇ, ਜਾਂ ਕਚਾਲੂ ਖਾ ਕੇ ਡੂਨਿਆਂ ਦੇ ਡੂਨੇ ਬਾਜ਼ਾਰਾਂ ਦੀਆਂ