ਪੰਨਾ:ਪੂਰਬ ਅਤੇ ਪੱਛਮ.pdf/196

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮਾਜਕ ਜ਼ਿੰਦਗੀ

੧੮੯

ਕਰਦੇ ਹਨ, ਕਈ ਤੇ ਵਡੇ ਵਡੇ ਸਰਦਾਰ ਬਣੇ ਹੋਏ ਹਨ। ਦਰਜ਼ੀ ਦਾ ਲੜਕਾ ਉਚ ਵਿਦਯਾ ਪ੍ਰਾਪਤ ਕਰਕੇ ਆਪਣੇ ਕਿੱਤੇ ਨੂੰ ਛਡ ਦਿੰਦਾ ਹੈ ਅਤੇ ਉੱਚੀ ਸ੍ਰੈਣੀ ਵਿਚ ਰਲ ਜਾਂਦਾ ਹੈ। ਇਸ ਪ੍ਰਕਾਰ ਇਨ੍ਹਾਂ ਜਾਤੀਆਂ ਦੀ ਉਧੇੜ ਬੁਣਤ ਪ੍ਰਚਲਤ ਰਹਿੰਦੀ ਹੈ।

ਭਾਵੇਂ ਵਰਤਮਾਨ ਵਿਦਿਯਕ, ਸਮਾਜਕ ਤੇ ਆਰਥਕ ਅਦਲਾ ਬਦਲੀਆਂ ਦੇ ਕਾਰਨ ਜ਼ਾਤ ਪਾਤ ਦੇ ਬੰਧਨ ਕੁਝ ਢਿੱਲੇ ਪੈ ਰਹੇ ਹਨ, ਪ੍ਰੰਤੂ ਅਜੇ ਭੀ ਇਨ੍ਹਾਂ ਦੀ ਕਠਨਤਾਈ ਬਹੁਤ ਹੈ। ਸਾਰੀ ਸੁਸਾਇਟੀ ਬੇਗਿਣਤ ਜਾਤਾਂ ਵਿਚ ਵੰਡੀ ਹੋਈ ਹੈ ਅਤੇ ਹਰ ਇਕ ਜਾਤੀ ਦੇ ਮੈਂਬਰਾਂ ਦੀ ਆਮ ਤੌਰ ਤੇ ਆਪਣੀ ਜਾਤੀ ਨਾਲ ਹੀ ਹਮਦਰਦੀ ਹੋਣ ਦੇ ਕਾਰਨ ਸੁਸਾਇਟੀ ਦੀ ਸਮੁਚੀ ਹਮਦਰਦੀ ਨੂੰ ਬੇਸ਼ੁਮਾਰ ਹਿੱਸਿਆਂ ਵਿਚ ਵੰਡਿਆ ਗਿਆ ਹੈ, ਜਿਸ ਦੇ ਕਾਰਨ ਸਮਾਜੁਕ ਤੌਰ ਤੇ ਕੋਈ ਨਿੱਗਰ ਕੰਮ ਸਾਰੀ ਸੁਸਾਇਟੀ ਦੀ ਉਨਤੀ ਲਈ ਆਮ ਜਨਤਾ ਦੀ ਹਮਦਰਦੀ ਤੇ ਸਹਾਰੇ ਨਾਲ ਨਹੀਂ ਕੀਤਾ ਜਾ ਸਕਦਾ। ਹਰ ਇਕ ਜਾਤੀ ਆਪੋ ਆਪਣੇ ਦਾਇਰੇ ਦੇ ਅੰਦਰ ਜੋ ਕੁਝ ਭੀ ਹੋ ਸਕਦਾ ਹੈ। ਆਪਣੇ ਆਪ ਨੂੰ ਉੱਨਤ ਕਰਨ ਲਈ ਹੰਭਲਾ ਮਾਰਦੀ ਹੈ, ਪ੍ਰੰਤੂ ਅਜੇਹੇ ਹੰਭਲੇ ਕਈ ਵਾਰ ਕਿਸੇ ਦੂਜੀ ਜਾਤੀ ਜਾਂ ਉਸੇ ਜਾਤੀ ਦੇ ਕਿਸੇ ਖਾਸ ਹਿੱਸੇ ਲਈ ਹਾਨੀਕਾਰਕ ਹੁੰਦੇ ਹਨ, ਜਿਸ ਕਰਕੇ ਸਮੁਚੇ ਸਮਾਜ ਨੂੰ ਉਚੇਰਾ ਲੈਜਾਣ ਦੇ ਇਹ ਵਖੋ ਵਖਰੇ ਤੇ ਕਈ ਵਾਰ ਆਪਸ ਵਿਚ ਭਿੜਨ ਵਾਲੇ ਯਤਨ ਸਫਲ ਨਹੀਂ ਹੁੰਦੇ। ਇਸ ਸੰਬੰਧ ਵਿਚ ਖਾਸ