ਸਮਾਜਕ ਜ਼ਿੰਦਗੀ
੧੯੧
ਕਰੀਏ ਤੇ ਇਸ ਤੇ ਪਸਚਾਤਾਪ ਕਰਦੇ ਹੋਏ ਇਸ ਨੂੰ ਸੋਧ ਕੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ।
ਸਾਡੀ ਸੁਸਾਇਟੀ ਵਿਚ ਜਾਤ ਪਾਤ ਦੁਆਰਾ ਪਈਆਂ ਵੰਡੀਆਂ ਹੁਣ ਤਕ ਸਾਡੀ ਸਮੁਚੀ ਉਨੱਤੀ ਦੇ ਰਾਹ ਵਿਚ ਰੋੜਾ ਬਣੀਆਂ ਰਹੀਆਂ ਹਨ। ਅਸੀਂ ਇਕ ਦੂਸਰੇ ਨਾਲ ਭਾਈ ਭਾਈ ਵਾਂਗ ਰਲਕੇ ਨਹੀਂ ਬੈਠ ਸਕੇ, ਮੁਲਕ ਦੀ ਆਰਥਕ ਪ੍ਰਫੁਲਤਾ ਵਿਚ ਅਸੀਂ ਉਸ ਪ੍ਰਕਾਰ ਦਾ ਮਿਲਵਰਤਣ ( Co-operation) ਨਹੀਂ ਦਿਖਾ ਸਕੇ ਜਿਸ ਦੀ ਇਸ ਲਈ ਲੋੜ ਸੀ, ਤੇ ਇਨ੍ਹਾਂ ਦਿਨਾਂ ਵਿਚ ਸਾਡੀ ਰਾਜਸੀ ਉਨਤੀ ਲਈ ਭੀ ਇਹ ਹਾਨੀ ਕਾਰਕ ਸਾਬਤ ਹੋ ਰਹੀ ਹੈ। ਪਿਛਲੀ ਸਦੀ ਦੇ ਅਧ ਤੋਂ ਅਰੰਭ ਹੋਈ ਆਵਾਜਾਈ ਦੇ ਵਸੀਲਿਆਂ ਵਿਚ ਹੋਈ ਉਨਤੀ, ਨਵੇਂ ਤ੍ਰੀਕੇ ਤੇ ਬਣੀਆਂ ਹੋਈਆਂ ਫੈਕਟਰੀਆਂ, ਹਸਪਤਾਲ, ਸਕੂਲਾਂ ਤੇ ਕਾਲਜਾਂ ਆਦਿ ਨੇ ਇਨ੍ਹਾਂ ਜਾਤੀਆਂ ਵਿਚਕਾਰ ਖੜੀਆਂ ਕੰਧਾਂ ਦੀਆਂ ਨੀਹਾਂ ਨੂੰ ਕਾਫੀ ਪੋਲਾ ਕਰ ਦਿਤਾ ਹੈ। ਪ੍ਰੰਤੂ ਫੇਰ ਭੀ ਦੇਸ਼ ਉੱਨਤੀ, ਦੇਸ਼ ਪਿਆਰ ਤੇ ਦੇਸ਼ ਦਰਦ ਦੀ ਕਣੀ ਰਖਣ ਵਾਲੇ ਹਰ ਇਕ ਸਜਣ ਦਾ ਫਰਜ਼ ਹੈ ਕਿ ਸੁਸਾਇਟੀ ਨੂੰ ਇਸ ਭੈੜੀ ਬੀਮਾਰੀ ਤੋਂ ਬਚਾਵੇ। ਜਾਤ ਪਾਤ ਦਾ ਭੇਦ ਮਿਟਾਉਣ ਨਾਲ ਹੀ ਸਾਡੀ ਆਰਥਕ, ਸਮਾਜਕ, ਰਾਜਸੀ ਤੇ ਧਾਰਮਕ ਉਨਤੀ ਹੋ ਸਕਦੀ ਹੈ ਅਤੇ ਅਸੀਂ ਦੁਨੀਆਂ ਦੇ ਇਸ ਕਲੰਕ ਤੋਂ ਬਚ ਸਕਦੇ ਹਾਂ ਕਿ ਅਸੀਂ ਆਪਣੇ ਅੰਮਾਂ ਜਾਏ ਵੀਰਾਂ ਨੂੰ ਆਦਮੀ ਹੀ ਨਹੀਂ ਸਮਝਦੇ।