ਪੰਨਾ:ਪੂਰਬ ਅਤੇ ਪੱਛਮ.pdf/199

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੯੨

ਪੂਰਬ ਅਤੇ ਪੱਛਮ

ਮਜ਼ਹਬ ਦੇ ਅਧਾਰ ਤੇ ਭੀ ਸਾਡੀ ਸੁਸਾਇਟੀ ਕਈ ਹਿਸਿਆਂ ਵਿਚ ਵੰਡੀ ਹੋਈ ਹੈ।ਹਿੰਦੂ, ਮੁਸਲਮਾਨ, ਬੋਧੀ, ਈਸਾਈ, ਸਿਖ, ਪਾਰਸੀ, ਆਦਿ ਅਨੇਕ ਮਤਾਂ ਦੇ ਪੈਰੋਕਾਰ ਭਾਰਤ ਦੀ ਭੁਮੀ ਤੇ ਨਿਵਾਸ ਕਰਦੇ ਹਨ। ਇਨ੍ਹਾਂ ਵਿਚੋਂ ਹਰ ਇਕ ਦੇ ਫੇਰ ਵਖੋ ਵਖ ਫਿਰਕੇ ਹਨ। ਇਸ ਪ੍ਰਕਾਰ ਮਜ਼ਹਬ ਦੇ ਲਿਹਾਜ਼ ਨਾਲ ਭੀ ਸਾਡੀ ਸੁਸਾਇਟੀ ਬੇਗਿਣਤ ਫਿਰਕਿਆਂ ਵਿਚ ਵੰਡੀ ਹੋਈ ਹੈ ਅਤੇ ਆਮ ਵਿਦਿਯਾ ਨ ਹੋਣ ਦੇ ਕਾਰਨ ਇਕ ਦੂਸਰੇ ਮਤਾਂ ਵਿਚ ਬੜਾ ਫਰਕ ਜਾਪਦਾ ਹੈ, ਜਿਸ ਕਰ ਕੇ ਅਸੀਂ ਆਪਣੀ ਸਮੁਚੀ ਉੱਨਤੀ ਲਈ ਇਕੱਠਾ ਉੱਦਮ ਨਹੀਂ ਕਰ ਸਕਦੇ। ਇਸ ਸੰਬੰਧ ਵਿਚ ਪਿਛਲੇ ਦਿਨਾਂ ਦੀਆਂ ਮਿਸਟਰ ਜਿਨਾਹ, ਮਹਾਸ਼ਾ ਸਾਵਰਕਰ, ਡਾਕਟਰ ਅੰਬੇਦਕਾਰ, ਮਾਸਟਰ ਤਾਰਾ ਸਿੰਘ, ਆਦਿ ਦੀਆਂ ਸਰਗਰਮੀਆਂ ਸਾਨੂੰ ਸਭਨਾਂ ਨੂੰ ਚੰਗੀ ਤਰਾਂ ਯਾਦ ਹਨ।

ਪੱਛਮੀ ਸੁਸਾਇਟੀ ਭੀ ਕਈ ਤ੍ਰੀਕਿਆਂ ਨਾਲ ਵੰਡੀ ਹੋਈ ਹੈ, ਪ੍ਰੰਤੂ ਉਨ੍ਹਾਂ ਦੀ ਵੰਡ ਇਤਨੀ ਦੁਖਦਾਇਕ ਨਹੀਂ ਜਿਤਨੀ ਸਾਡੀ ਸੁਸਾਇਟੀ ਦੀ ਵੰਡ ਦੁਖਦਾਇਕ ਹੈ। ਉਨ੍ਹਾਂ ਦੀ ਵੰਡ ਸਮੇਂ ਦੀ ਲੋੜ ਅਨੁਸਾਰ ਹੁੰਦੀ ਚਲੀ ਆ ਰਹੀ ਹੈ। ਪੁਰਾਣੇ ਸਮੇਂ ਵਿਚ ਜਦ ਕਿ ਉਥੋਂ ਦੇ ਆਮ ਲੋਕੀ ਖੇਤੀ ਵਾੜੀ ਤੇ ਗੁਜ਼ਾਰਾ ਕਰਦੇ ਸਨ ਤਾਂ ਸੁਸਾਇਟੀ ਦੇ ਵੱਡੀਆਂ ਵੱਡੀਆਂ ਸ਼੍ਰੇਣੀਆਂ ਵਿਚ ਵੰਡੀ ਹੋਈ ਸੀ-ਇਕ ਜਾਗੀਰਦਾਰ ਵੱਡੇ ਜ਼ਿਮੀਂਦਾਰ ਤੇ ਦੂਸਰੇ ਮੁਜ਼ਾਰੇ ਅਥਵਾਂ ਰਾਹਕ, ਜ਼ਮੀਨ ਨੂੰ ਵਾਹੁਣ ਵਾਲੇ। ਕੁਝ ਸਮਾਂ ਪਾ ਕੇ ਜਦ ਉਨ੍ਹਾਂ ਦੇਸ਼ਾਂ ਨੇ ਵਿਪਾਰਕ ਮੰਡਲ ਵਿਚ ਉੱਨਤੀ