ਪੰਨਾ:ਪੂਰਬ ਅਤੇ ਪੱਛਮ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਭਯਤਾ

੧੩

ਟ੍ਰਿਸਕਣ ਲਈ ਜ਼ੋਰ ਲਾਇਆ । ਬੱਸ ਕੀ ਸੀ, ਦਸ ਮੁਸਾਫਰ ਹੋਰ ਚੜ੍ਹ ਆਏ ! ਇਸੇ ਤਰਾਂ ਦੁਸਰੇ ਡੱਬਿਆਂ ਦਾ ਹਾਲ ਹੋਵੇਗਾ । ਜਦ ਭੀ ਕੋਈ ਨਵਾਂ ਮੁਸਾਫਰ ਆਉਂਦਾ ਤਾਂ ਦਰਵਾਜ਼ੇ ਵਿਚ ਖੜੇ ਮੁਸਾਫਰ 'ਸਾਂਝੀਵਾਲ ਸਦਾਇਨ' ਦੀ ਸਪਿਰਟ ਅਨੁਸਾਰ ਪਿਛੇ ਨੂੰ ਧੱਕਾ ਮਾਰਦੇ ਤੇ ਇਸ ਨੂੰ ਆਪਣੇ ਨਾਲ ਖੜਾ ਹੋਣ ਲਈ ਥਾਂ ਦੇ ਦਿੰਦੇ । ਅਖੀਰ ਨੂੰ ਸਾਰੇ ਮੁਸਾਫਰ ਉਨਾਂ ਹੀ ਡੱਬਿਆਂ ਵਿਚ ਸਮਾਏ ਗਏ ਅਤੇ ਗਡੀ ਨੇ ਰਮਕੇ ਰਮਕੇ ਚਾਲੇ ਪਾਏ।

  ਗਡੀ ਚੱਲੀ ਤਾਂ ਕੁਝ ਤਾਜ਼ਾ ਹਵਾ ਲਗਣ ਲਗੀ ਅਤੇ ਸਭ ਦੀ ਜਾਨ ਵਿਚ ਜਾਨ ਆਈ । ਭੀੜ ਦਾ ਕੋਈ ਅੰਤ ਨਹੀਂ ਸੀ,ਜਿਸ ਡੱਬੇ ਵਿਚ ਤੀਹ ਪੈਂਤੀ ਆਦਮੀਆਂ ਦੀਆਂ ਸੀਟਾਂ ਸਨ ਉਸ ਵਿਚ ਦੋ ਸੌ ਦੇ ਕਰੀਬ ਮੁਸਾਫਰ ਤੁੜੀ ਵਾਂਗ ਭਰੇ ਪਏ ਸਨ । (ਪ੍ਰੰਤੂ ਯਾਦ ਰਹੇ ਕਿ ਇਤਨੀ ਭੀੜ ਰੇਲਵੇ ਅਫਸਰਾਂ ਜਾਂ ਪਲਸ ਦੇ ਜ਼ੋਰ ਦੇਣ ਤੇ ਨਹੀਂ ਹੋਈ ਸੀ) ਬਲਕਿ ਇਹ ਜਾਪਾਨੀ ਮੁਸਾਫਰਾਂ ਨੇ ਆਪਣੇ ਸਾਥੀਆਂ ਨਾਲ ਹਮਦਰਦੀ ਦੇ ਕਾਰਨ ਆਪ ਹੀ ਕੀਤੀ ਹੋਈ ਸੀ । ਅਤੇ ਸਾਨੂੰ ਬਲੈਕ ਹੋਲ ਦੀ ਯਾਦ ਤਾਜ਼ਾ ਹੋ ਰਹੀ ਸੀ । ਪ੍ਰੰਤੂ ਬਾਵਜੂਦ ਇਤਨੀ ਭੀੜ ਦੇ ਰੌਲਾ ਬਿਲਕੁਲ ਨਹੀਂ ਸੀ ਅਤੇ ਨਾਂ ਹੀ ਕੋਈ ਕਿਸੇ ਨਾਲ ਝਗੜਦਾ ਸੀ । ਝਗੜਨਾ ਤਾਂ ਇਕ ਪਾਸੇ ਰਿਹਾ ਕੋਈ ਕਿਸੇ ਨੂੰ ਬੁਰਾ ਬਚਨ ਭੀ ਨਹੀਂ ਬੋਲਦਾ ਸੀ । ਮਾਨੋ ਇਉਂ ਮਲੂਮ ਹੁੰਦਾ ਸੀ ਕਿ ਇਨ੍ਹਾਂ ਜਪਾਨੀਆਂ ਨੇ 'ਮੰਦਾ ਕਿਸੇ ਨ ਆਖਿ ਝਗੜਾ ਪਾਵਣਾ' ਦੇ ਵਾਕ ਨੂੰ ਕੇਵਲ