ਪੰਨਾ:ਪੂਰਬ ਅਤੇ ਪੱਛਮ.pdf/202

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮਾਜਕ ਜ਼ਿੰਦਗੀ

੧੯੫

ਨੂੰ ਢੂੰਡਣਾ ਹੈ। ਜਿਸ ਨਾਲ ਮਨ ਮਿਲ ਗਿਆ ਅਤੇ ਜੋ ਆਪਣੀ ਪ੍ਰੀਖਿਆ ਵਿਚ ਪੂਰਾ ਉਤ੍ਰ ਆਇਆ ਉਸੇ ਨਾਲ ਸ਼ਾਦੀ ਹੋ ਜਾਵੇਗੀ। ਸੁਸਾਇਟੀ ਵਲੋਂ ਕਿਸੇ ਪ੍ਰਕਾਰ ਦੀ ਕੋਈ ਢੁਚਰ ਨਹੀਂ ਡਾਹੀ ਜਾਵੇਗੀ, ਨਾਂ ਹੀ ਕੋਈ ਅੱਖਾਂ ਪਾੜ ਕੇ ਉਨ੍ਹਾਂ ਵਲ ਦੇਖੇਗਾ ਅਤੇ ਨਾਂ ਹੀ ਕੋਈ ਉਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਮੇਹਣਾ ਦੇਵੇਗਾ।

ਸੁਸਾਇਟੀ ਦੀ ਸਮੁਚੀ ਬੇਹਤਰੀ ਲਈ ਜੋ ਕੁਝ ਹੋ ਸਕਦਾ ਹੈ ਹਰ ਇਕ ਆਦਮੀ ਕਰਨਾ ਆਪਣਾ ਫਰਜ਼ ਸਮਝਦਾ ਹੈ। ਸਾਰੇ ਰਲਕੇ ਮਿਲਵਰਤਣ ਕਰਦੇ ਹਨ ਅਤੇ ਜਿਸ ਪਾਸੇ ਦਿਲ ਕਰੇ ਸੁਸਾਇਟੀ ਨੂੰ ਲੈ ਜਾਂਦੇ ਹਨ। ਜੇਕਰ ਉਨ੍ਹਾਂ ਮਹਿਸੂਸ ਕੀਤਾ ਕਿ ਕੰਮ ਕਰਨ ਵਾਲੇ ਕਿਰਤੀਆਂ ਨੂੰ ਮੰਦਵਾੜੇ ਦੇ ਦਿਨਾਂ ਵਿਚ ਜਦ ਉਹ ਕੰਮ ਤੋਂ ਹਟਾਏ ਜਾਣ ਸ੍ਰਕਾਰ ਵਲੋਂ ਉਨ੍ਹਾਂ ਦੀ ਉਪਜੀਵਕਾ ਲਈ ਸਹਾਇਤਾ ਮਿਲਣੀ ਚਾਹੀਦੀ ਹੈ ਤਾਂ ਰਲਕੇ ਸਭ ਨੇ ਹੰਭਲਾ ਮਾਰਿਆ ਤੇ ਗ੍ਵਰਨਮੈਂਟ ਤੋਂ ਇਹ ਗਲ ਮਨਾ ਲਈ ਕਿ ਕੋਈ ਕਿਰਤੀ ਭੁਖ ਦੇ ਦੁਖੋਂ ਨਹੀਂ ਮਰੇਗਾ। ਉਸ ਨੂੰ ਜਾਂ ਕੰਮ ਮਿਲੇਗਾ ਜਾਂ ਰੋਟੀ ਜਾਂ ਗੁਜ਼ਾਰੇ ਜੋਗੇ ਪੈਸੇ। ਅਤੇ ਜੇਕਰ ਸਭਨਾਂ ਨੂੰ ਇਹ ਯਕੀਨ ਹੋ ਗਿਆ ਕਿ ਬਿਰਧ ਅਵਸਥਾ ਵਿਚ ਜਦ ਆਦਮੀ ਕੰਮ ਕਰਨੋ ਰਹਿ ਜਾਵੇ ਉਸ ਦੀ ਪ੍ਰਵਰਿਸ਼ ਗ੍ਵਰਨਮੈਂਟ ਵਲੋਂ ਹੋਣੀ ਚਾਹੀਦੀ ਹੈ ਤਾਂ ਫੇਰ ਸਭ ਨੇ ਰਲਕੇ ਕੰਮ ਕੀਤਾ ਅਤੇ ਸ੍ਰਕਾਰ ਪਾਸੋਂ ਬਿਰਧਾਂ ਲਈ ਪੈਨਸ਼ਨ ਦਾ ਕਾਨੂੰਨ ਪਾਸ ਕਰਵਾ ਲਿਆ। ਇਸ ਪ੍ਰਕਾਰ ਲੋੜ ਅਨੁਸਾਰ ਜੋ ਕੰਮ ਭੀ ਸਾਹਮਣੇ ਆਉਂਦਾ