ਪੰਨਾ:ਪੂਰਬ ਅਤੇ ਪੱਛਮ.pdf/206

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮਾਜਕ ਜ਼ਿੰਦਗੀ

੧੯੯

ਤੀਸਰਾ ਪ੍ਰਦੇਸ ਦੇਸ ਕਮਾਉਣ ਚਲਾ ਜਾਂਦਾ ਹੈ, ਚੌਥਾ ਫੌਜ ਵਿਚ ਭਰਤੀ ਹੋ ਜਾਂਦਾ ਹੈ, ਪੰਜਵਾਂ ਪੜ੍ਹਾਈ ਕਰਕੇ ਡਾਕਟਰ, ਵਕੀਲ, ਜੱਜ ਆਦਿ ਬਣ ਜਾਂਦਾ ਹੈ। ਅਤੇ ਇਨ੍ਹਾਂ ਸਾਰਿਆਂ ਦੇ ਇਕੱਠ ਨਾਲ ਖਾਨਦਾਨ ਦੀ ਭੱਲ ਬਣ ਜਾਂਦੀ ਹੈ। ਅਤੇ ਉਹ ਦੁਨਿਆਵੀ ਆਮ ਔਕੜਾਂ ਦਾ ਸ਼ਿਕਾਰ ਨਹੀਂ ਹੁੰਦੇ। ਪ੍ਰੰਤੁ ਇਹ ਤਦ ਹੀ ਹੋ ਸਕਦਾ ਹੈ ਜੇਕਰ ਟੱਬਰ ਦੇ ਸਾਰੇ ਜੀਆਂ ਵਿਚ ਮਿਲਵਰਤਣ, ਈਮਾਨਦਾਰੀ, ਪ੍ਰਸਪਰ ਪਿਆਰ ਤੇ ਕੁਰਬਾਨੀ ਦੀ ਸਪਿਰਟ ਹੋਵੇ।

ਸਮੁਚੇ ਤੌਰ ਤੇ ਜੇਕਰ ਦੇਖਿਆ ਜਾਵੇ ਤਾਂ ਇਕੱਠੇ ਟੱਬਰਾਂ ਦੇ ਨੁਕਸਾਨ ਫਾਇਦਿਆਂ ਦੇ ਮੁਕਾਬਲੇ ਬਹੁਤੇ ਹਨ। ਬਚਪਨ ਦੀ ਸ਼ਾਦੀ, ਇਨ੍ਹਾਂ ਨਵੀਆਂ ਬਣੀਆਂ ਜੋੜੀਆਂ ਤੇ ਇਨ੍ਹਾਂ ਦੇ ਬਚਿਆਂ ਦਾ ਭਾਰ ਸਾਰੇ ਟੱਬਰ ਦੀ ਪੈਦਾਇਸ਼ ਤੇ, ਕਚੀ ਉਮਰ ਦੀ ਸ਼ਾਦੀ ਹੋਣ ਕਰਕੇ ਬਹੁਤੇ ਅਤੇ ਕਮਜ਼ੋਰ ਬਚਿਆਂ ਦੀ ਪੈਦਾਇਸ਼, ਇਸ ਲਈ ਪੈਦਾਇਸ਼ਾਂ ਤੇ ਮੌਤਾਂ ਦੀ ਗਿਣਤੀ ਬਹੁਤੀ, ਔਸਤ ਉਮਰ ਘਟ, (ਬੀਮਾਰੀਆਂ ਦੀ ਭਰਮਾਰ, ਯੋਗ ਪ੍ਰਵਰਿਸ਼ ਦੀ ਅਣਹੋਂਦ) ਆਦਿ ਅਜੇਹੀਆਂ ਊਣਤਾਈਆਂ ਹਨ ਜੋ ਸੁਸਾਇਟੀ ਨੂੰ ਦਿਨੋਂ ਦਿਨ ਅਵੁਨਤੀ ਵਲ ਲੈ ਜਾ ਰਹੀਆਂ ਹਨ।

ਪ੍ਰੰਤੂ ਹੁਣ ਵਰਤਮਾਨ ਜ਼ਮਾਨੇ ਦੀਆਂ ਕਈ ਹੇਰਾ ਫੇਰੀਆਂ ਦੇ ਕਾਰਨ ਸਾਡੇ ਮੁਲਕ ਵਿਚ ਭੀ ਆਮ ਰੁਚੀ ਇਕਹਿਰੇ ਟੱਬਰਾਂ ਵਲ ਹੋ ਰਹੀ ਹੈ। ਟੱਬਰ ਵਿਚੋਂ ਬਾਹਰ ਪ੍ਰਦੇਸ ਗਿਆ ਹੋਇਆ ਭਰਾ ਵਾਪਸ ਆਉਣ ਤੇ ਆਪਣੀ ਸਾਰੀ ਦੀ ਸਾਰੀ ਕਮਾਈ ਘਰ ਬੈਠੇ ਤੇ ਆਰਾਮ ਨਾਲ ਰੋਟੀ