ਪੰਨਾ:ਪੂਰਬ ਅਤੇ ਪੱਛਮ.pdf/208

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮਾਜਕ ਜ਼ਿੰਦਗੀ

੨੦੧

ਲੈ ਲਵੋ ਤਾਂ ਦੇਖਣ ਵਿਚ ਆਵੇਗਾ ਕਿ ਉਸ ਦੀ ਵਾਗ ਡੋਰ ਕਿਸੇ ਖਾਸ ਸੰਪਰਦਾ ਦੇ ਹੱਥ ਵਿਚ ਹੈ, ਜਿਸ ਦੀਆਂ ਸ਼ਾਖਾਂ ਸਾਰੇ ਮੁਲਕ ਵਿਚ ਫੈਲੀਆਂ ਹੋਈਆਂ ਹਨ ਅਤੇ ਸਾਰੇ ਦੇਸ਼ ਵਿਚ ਇਸ ਦਾ ਕੰਮ ਇਕ ਸਾਰ ਹੋ ਰਿਹਾ ਹੈ। ਕਿਰਤੀਆਂ ਨੇ ਆਪਣੇ ਹੱਕਾਂ ਦੀ ਰਾਖੀ ਵਾਸਤੇ ਕਿਰਤੀ ਸਭਾਵਾਂ (ਟ੍ਰੇਡ ਯੂਨੀਅਨਜ਼) ਬਣਾਈਆਂ ਹੋਈਆਂ ਹਨ, ਕਿਸਾਨਾਂ ਨੇ ਆਪਣੀਆਂ ਵਿਪਾਰੀਆਂ ਨੇ ਆਪਣੀਆਂ ਅਤੇ ਦਸਤਕਾਰੀ ਦੇ ਮਾਲਕ ਨੇ ਆਪਣੀਆਂ। ਪ੍ਰਸਪਰ ਮੇਲ ਮਿਲਾਪ ਲਈ ਕਈ ਪ੍ਰਕਾਰ ਦੀਆਂ ਸੋਸ਼ਲ ਕਲੱਬਾਂ ਬਣੀਆਂ ਹੋਈਆਂ ਹਨ, ਜਿਨ੍ਹਾਂ ਦੀ ਫੀਸ ਭਰ ਕੇ ਹਰ ਇਕ ਆਦਮੀ ਇਨ੍ਹਾਂ ਦਾ ਮੈਂਬਰ ਹੋ ਸਕਦਾ ਹੈ ਅਤੇ ਇਨ੍ਹਾਂ ਤੋਂ ਲਾਭਉਣਾ ਸਕਦਾ ਹੈ। ਧਾਰਮਕ ਮੈਦਾਨ ਵਿਚ ਭੀ ਬਹੁਤ ਸੁਸਾਇਟੀਆਂ ਹਨ। ਹਰ ਇਕ ਫਿਰਕੇ ਦੀ ਵਖਰੀ ਸੁਸਾਇਟੀ ਹੈ ਅਤੇ ਹਰ ਇਕ ਸ਼ਹਿਰ ਜਾਂ ਪਿੰਡ ਵਿਚ ਇਸ ਦੀ ਸ਼ਾਖ ਪਾਈ ਜਾਂਦੀ ਹੈ। ਮਿਸ਼ਨਰੀ ਕੰਮ ਚਲਾਉਣ ਵਾਸਤੇ ਆਦਮੀਆਂ ਤੇ ਔਰਤਾਂ ਦੀਆਂ ਵਖੋ ਵਖ ਸੁਸਾਇਟੀਆਂ ਬਣੀਆਂ ਹੋਈਆਂ ਹਨ, ਜਿਨ੍ਹਾਂ ਵਿਚ ਹਰ ਇਕ ਵਿਤ ਅਨੁਸਾਰ ਵਧ ਚੜ੍ਹ ਕੇ ਚੰਦਾ ਦਿੰਦਾ ਹੈ ਤਾਂ ਕਿ ਉਨ੍ਹਾਂ ਦੇ ਧਰਮ ਦਾ ਪ੍ਰਚਾਰ ਸਾਰੀ ਦੁਨੀਆਂ ਵਿਚ ਹੋ ਸਕੇ। ਕਈ ਸਭਾਵਾਂ ਦੇ ਮੈਂਬਰਾਂ ਨੂੰ ਗੁਪਤ ਰਖਿਆ ਜਾਂਦਾ ਹੈ ਅਤੇ ਇਹ ਖਾਸ ਕੰਮ ਕਰਨ ਲਈ ਬਣਾਈਆਂ ਜਾਂਦੀਆਂ ਹਨ, ਜਿਸ ਤਰਾਂ ਅਮ੍ਰੀਕਾ ਦੀ ਸੁਸਇਟੀ ਕਲੂ ਕਲਕਸ ਕਲੈਨ ਹੈ। ਇਸ ਸੁਸਾਇਟੀ ਦਾ ਮੰਤਵ ਉਨ੍ਹਾਂ ਨੀਗਰਾਂ (ਅਫਰੀਕਨ